ਪੰਜਾਬ

punjab

ETV Bharat / state

ਬਜਟ 2019: ਤੇਲ ਦੀਆਂ ਕੀਮਤਾਂ 'ਚ ਵਾਧੇ ਤੋਂ ਲੋਕ ਨਾਖ਼ੁਸ਼

ਬਜਟ 2019 ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ 'ਚ ਕਿਤੇ ਵਾਧੇ ਦਾ ਸਿੱਧਾ ਅਸਰ ਆਮ ਜਨਤਾ 'ਤੇ ਪਵੇਗਾ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਬੱਸਾਂ ਦਾ ਕਿਰਾਇਆ ਵਧੇਗਾ, ਹੋਰ ਅਨੇਕਾਂ ਲੋਕਾਂ ਦੀਆਂ ਜ਼ਰੂਰਤ ਦਾ ਸਾਮਾਨ ਡੀਜ਼ਲ ਦੇ ਰੇਟ ਵੱਧਣ ਨਾਲ ਮਹਿੰਗਾ ਹੋ ਜਾਵੇਗਾ ।

ਫੋਟੋ

By

Published : Jul 5, 2019, 7:59 PM IST

ਰੋਪੜ: ਸ਼ੁੱਕਰਵਾਰ ਨੂੰ ਯੂਨੀਅਨ ਬਜਟ 2019 ਦੇ ਪੇਸ਼ ਹੋਣ ਤੋਂ ਬਾਅਦ ਵਪਾਰੀ ਵਰਗ ਨਿਰਾਸ਼ ਨਜ਼ਰ ਆ ਰਿਹਾ ਹੈ। ਇਸ ਸਬੰਧੀ ਇੱਕ ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿੱਧਾ ਅਸਰ ਆਮ ਜਨਤਾ ਤੇ ਪਏਗਾ।

ਵੀਡੀਓ

ਪਹਿਲਾ ਹੀ ਪੰਜਾਬ ਵਿੱਚ ਪੈਟਰੋਲ ਤੇ ਵੈਟ ਵੱਧ ਹਨ, ਉਪਰੋਂ ਹੁਣ 2 ਰੁਪਏ ਲੀਟਰ ਸੈੱਸ ਅਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਜਿਸ ਦਾ ਅਸਰ ਪਬਲਿਕ ਦੀ ਜੇਬ 'ਤੇ ਪਵੇਗਾ।

ਬਜਟ ਤੋਂ ਬਾਅਦ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਲੋਕ

ਡੀਜ਼ਲ ਦੇ ਰੇਟ ਵੱਧਣ ਨਾਲ ਹਰ ਚੀਜ਼ ਮਹਿੰਗੀ ਹੋ ਜਾਵੇਗੀ, ਬੱਸਾਂ ਦੇ ਕਿਰਾਏ ਵੱਧ ਜਾਣਗੇ , ਖਾਣ ਪੀਣ ਅਤੇ ਹੋਰ ਅਨੇਕਾਂ ਚੀਜ਼ ਜੋ ਟਰਾਂਸਪੋਰਟ ਰਾਹੀਂ ਆਉਦੀਆਂ ਹਨ, ਸਭ ਮਹਿੰਗੀਆਂ ਹੋਣਗੀਆਂ। ਪੰਪ ਮਾਲਕਾਂ ਨੂੰ ਉਮੀਦ ਸੀ ਬਜਟ 'ਚ ਉਨ੍ਹਾਂ ਨੂੰ ਕੋਈ ਰਾਹਤ ਮਿਲੇਗੀ ਪਰ ਉਮੀਦਾਂ 'ਤੇ ਪਾਣੀ ਫਿਰ ਗਿਆ।

ABOUT THE AUTHOR

...view details