ਪੰਜਾਬ

punjab

ETV Bharat / state

ਵਪਾਰਕ ਸੰਸਥਾ ਹਿੰਦੁਸਤਾਨ ਲੀਵਰ ਕੋਰੋਨਾ ਮਹਾਂਮਾਰੀ ਦੌਰਾਨ ਮਦਦ ਲਈ ਆਈ ਅੱਗੇ - ਆਕਸੀਜਨ ਕੰਸੇਨਟ੍ਰੇਟਰ

ਵਪਾਰਕ ਅਦਾਰੇ ਹਿੰਦੁਸਤਾਨ ਲੀਵਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀ ਸਪਲਾਈ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਨਿੱਜੀ ਤੌਰ ’ਤੇ ਸੌਂਪੀ ਗਈ।

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸਮਾਨ ਸੌਂਪਦੇ ਹੋਏ ਪ੍ਰਬੰਧਕ
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸਮਾਨ ਸੌਂਪਦੇ ਹੋਏ ਪ੍ਰਬੰਧਕ

By

Published : May 21, 2021, 3:47 PM IST

ਰੂਪਨਗਰ: ਵਪਾਰਕ ਘਰਾਨਿਆਂ ਵੱਲੋਂ ਵੀ ਕਰੋਨਾ ਹਮਲੇ ਤੋਂ ਗ੍ਰਸਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ । ਵਪਾਰਕ ਅਦਾਰਾ ਹਿੰਦੁਸਤਾਨ ਲੀਵਰ ਵੱਲੋਂ ਕਰੋਨਾ ਦੇ ਬਚਾਅ ਦੀ ਸਮੱਗਰੀ ਜ਼ਿਲ੍ਹਾ ਰੂਪਨਗਰ ਨੂੰ ਸੌਂਪੀ ਗਈ

ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਮੁੱਖ ਉਦਯੋਗਿਕ ਅਦਾਰੇ, ਹਿੰਦੁਸਤਾਨ ਯੂਨੀਲੀਵਰ ਯੂਨਿਟ ਨਾਲਾਗੜ੍ਹ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ ਹੋਮ ਆਈਸੋਲੇਸ਼ਨ ਹੇਠ ਰੱਖੇ ਗਏ ਮਰੀਜ਼ਾਂ ਲਈ ਅਤੇ ਫਰੰਟ ਲਾਈਨ ਵਰਕਰਾਂ ਲਈ ਕਰੋਨਾ ਦੇ ਬਚਾਅ ਲਈ ਵਿਸ਼ੇਸ਼ ਸਮੱਗਰੀ ਦਿੱਤੀ ਗਈ l

ਅਦਾਰੇ ਦੇ ਪ੍ਰਤੀਨਿਧਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੂੰ ਨਿੱਜੀ ਤੌਰ ’ਤੇ ਇਹ ਸਪਲਾਈ ਸੌਂਪੀ ਗਈ। ਹਿੰਦੁਸਤਾਨ ਲੀਵਰ ਵੱਲੋਂ ਦਿੱਤੀ ਗਈ ਸਪਲਾਈ ਵਿੱਚ ਲਾਈਫ਼ ਬੁਆਏ ਸਾਬਣ 2000 ਪੀਸ ਲਾਈਫਬੁਆਏ ਸੈਨੇਟਾਈਜ਼ਰ (250 ਐੱਮ ਐੱਲ) 336 ਪੀਸ, ਲਾਈਵ ਬੁਆਏ ਹੈਂਡਵਾਸ਼ (185 ਐੱਮ ਐੱਲ) 336 ਪੀਸ, ਫੇਸ ਮਾਸਕ 3000 ਪੀਸ, ਫੇਸ ਸ਼ੀਲਡ 100 ਪੀਸ, ਪਲਸ ਆਕਸੀਮੀਟਰ 10 ਪੀਸ, ਡਿਜੀਟਲ ਥਰਮਾਮੀਟਰ 5 ਪੀਸ, ਪੀਪੀਈ ਕਿੱਟਾਂ 40 ਪੀਸ ਦਿੱਤੇ ਗਏ।

ਇਸ ਮੌਕੇ ਅਦਾਰੇ ਦੇ ਪ੍ਰਬੰਧਕਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ 10 ਆਕਸੀਜਨ ਕੰਸੇਨਟ੍ਰੇਟਰ ਵੀ ਕੁਝ ਹੀ ਦਿਨਾਂ ਵਿੱਚ ਰੂਪਨਗਰ ’ਚ ਪੁੱਜਦੇ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਸੇਵਾਮੁਕਤ ਫੌਜੀ ਵੱਲੋਂ ਕੋਰੋਨਾ ਜੰਗ ਲਈ ਦਾਨ

ABOUT THE AUTHOR

...view details