ਰੋਪੜ: ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਹਰ ਥਾਂ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ ਤੇ ਲੋਕਾਂ ਨੂੰ ਆਵਾਜਾਈ ਕਰਨ ਵਿੱਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਨਾਲੀਆਂ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਵਾਈ ਗਈ ਹੈ।
ਮੀਂਹ ਨਾਲ ਲੋਕਾਂ ਨੂੰ ਰਾਹਤ ਪਰ ਜਿਉਣਾ ਹੋਇਆ ਦੁੱਭਰ - latest news
ਰੋਪੜ ਦੇ ਨੇੜਲੇ ਇਲਾਕਿਆਂ ਵਿੱਚ ਮੀਂਹ ਪੈਣ ਕਰਕੇ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਬਾਜ਼ਾਰ ਵਿੱਚ ਖੜ੍ਹਿਆ ਪਾਣੀ ਦੁਕਾਨਦਾਰਾਂ ਲਈ ਮੁਸੀਬਤ ਬਣ ਗਿਆ ਹੈ।
ਫ਼ੋਟੋ
ਇਸ ਬਾਰੇ ਦੁਕਾਨਦਾਰਾਂ ਨੇ ਕਿਹਾ ਕਿ ਥੋੜੀ ਜਿਹੀ ਬਾਰਿਸ਼ ਹੋਣ ਨਾਲ ਹੀ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਕਰਕੇ ਬਦਬੂ ਫ਼ੈਲ ਜਾਂਦੀ ਤੇ ਗਾਹਕਾਂ ਦਾ ਬਾਜ਼ਾਰ ਆਉਣਾ ਘੱਟ ਹੋ ਜਾਂਦਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਨਹੀਂ ਕਰਵਾਈ ਜਾਂਦੀ ਤੇ ਸਵੇਰੇ ਕਮੇਟੀ ਵਾਲੇ ਆਉਂਦੇ ਹਨ ਤੇ ਗੰਦ ਚੁੱਕ ਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਸਫ਼ਾਈ 'ਤੇ ਧਿਆਨ ਨਹੀਂ ਦਿੱਤਾ ਜਾਂਦਾ।