ਰੋਪੜ : ਸਰਕਾਰ ਵੱਲੋਂ ਬੱਸ 'ਚ 50 ਸਵਾਰੀਆਂ ਬਿਠਾਉਣ ਦਾ ਨਿਯਮ ਕਰੋਨਾ ਮਹਾਮਾਰੀ ਦੇ ਦੌਰਾਨ ਬਣਾਇਆ ਗਿਆ ਤਾਂ ਕੀ ਸਫ਼ਰ ਦੌਰਾਨ ਸਮਾਜਿਕ ਦੂਰੀ ਬਣੀ ਰਹੇ। ਚੰਦ ਪੈਸਿਆਂ ਦੇ ਲਈ ਰੋਪੜ 'ਚ ਪ੍ਰਾਈਵੇਟ ਬੱਸ ਕੰਪਨੀ ਵੱਲੋਂ ਸ਼ਰ੍ਹੇਆਮ ਕਾਨੂੰਨ ਨੂੰ ਛਿੱਕੇ ਟੰਗ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਬੱਸ ਵਿਚ ਸਵਾਰੀਆਂ ਵੀ ਤੂੜੀ ਦੇ ਕੁੱਪ ਵਾਂਗ ਠੋਕ ਠੋਕ ਕੇ ਭਰੀਆਂ ਹੋਈਆਂ ਹਨ।
ਪ੍ਰਾਈਵੇਟ ਬੱਸ 'ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ - ਕਰੋਨਾ ਮਹਾਮਾਰੀ
ਸਰਕਾਰ ਵੱਲੋਂ ਬੱਸ 'ਚ 50 ਸਵਾਰੀਆਂ ਬਿਠਾਉਣ ਦਾ ਨਿਯਮ ਕਰੋਨਾ ਮਹਾਮਾਰੀ ਦੇ ਦੌਰਾਨ ਬਣਾਇਆ ਗਿਆ ਤਾਂ ਕੀ ਸਫ਼ਰ ਦੌਰਾਨ ਸਮਾਜਿਕ ਦੂਰੀ ਬਣੀ ਰਹੇ। ਚੰਦ ਪੈਸਿਆਂ ਦੇ ਲਈ ਰੋਪੜ 'ਚ ਪ੍ਰਾਈਵੇਟ ਬੱਸ ਕੰਪਨੀ ਵੱਲੋਂ ਸ਼ਰ੍ਹੇਆਮ ਕਾਨੂੰਨ ਨੂੰ ਛਿੱਕੇ ਟੰਗ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਬੱਸ ਵਿਚ ਸਵਾਰੀਆਂ ਵੀ ਤੂੜੀ ਦੇ ਕੁੱਪ ਵਾਂਗ ਠੋਕ ਠੋਕ ਕੇ ਭਰੀਆਂ ਹੋਈਆਂ ਹਨ।
ਜਦੋਂ ਬੱਸ ਵਿੱਚ ਬੈਠੀਆਂ ਸਵਾਰੀਆਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਕਿੱਥੇ ਜਾਣਾ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਰੋਪੜ ਤੋਂ ਬੈਠੇ ਹਨ ਅਤੇ ਬਿਹਾਰ ਜਾ ਰਹੇ ਹਨ ਜਿਸ ਦੇ ਲਈ ਉਨ੍ਹਾਂ ਕੋਲੋਂ ਬੱਸ ਵਾਲੇ ਨੇ ਦੋ ਦੋ ਹਜ਼ਾਰ ਰੁਪਿਆ ਇਕ ਸਵਾਰੀ ਦਾ ਲਿਆ ਹੈ। ਬੱਸ ਵਿੱਚ ਸਵਾਰੀਆਂ ਬਿਠਾਉਣਾ ਤਾਂ ਠੀਕ ਹੈ ਪਰ ਨਿਯਮਾਂ ਨੂੰ ਛਿੱਕੇ ਟੰਗ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਇਨ੍ਹਾ ਪ੍ਰਾਈਵੇਟ ਬੱਸਾਂ ਵਾਲੇ ਕਨੂੰਨ ਤੂੰ ਮਜ਼ਾਕ ਸਮਝਦੇ ਹਨ।
ਦੂਸਰੇ ਪਾਸੇ ਜਦੋਂ ਇਸ ਸਬੰਧੀ ਟਰੈਫਿਕ ਇੰਚਾਰਜ ਸੀਤਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬੱਸ ਦਾ ਚਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਸਰਕਾਰੀ ਹਦਾਇਤਾਂ ਦੇ ਅਨੁਸਾਰ ਇਸ ਬੱਸ ਵਿੱਚ ਸਵਾਰੀਆਂ ਜ਼ਿਆਦਾ ਬੈਠਾਈਆਂ ਗਈਆਂ ਸਨ। ਜਦੋਂ ਇਸ ਸਬੰਧੀ ਬੱਸ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਬੱਸ ਡਰਾਈਵਰ ਨੇ ਕਿਹਾ ਕਿ ਉਹ ਡਰਾਈਵਰ ਹੈ ਜਦੋਂ ਉਸ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਹ ਟਾਲ ਮਟੋਲ ਕਰਦਾ ਨਜ਼ਰ ਆਇਆ।