ਰੂਪਨਗਰ : ਸ਼ਹਿਰ ਦੇ ਬੇਲਾ ਚੌਕ ਵਿੱਚ ਬਾਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਤੋਂ ਬਾਡੀ ਬਿਲਡਿੰਗ ਨਾਲ ਜੁੜੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਹਰਦੀਪ ਸਿੰਘ ਮਿਸਟਰ ਪੰਜਾਬ ਬਣੇ ਅਤੇ ਸਿਕੰਦਰ ਯਾਦਵ ਮਿਸਟਰ ਰੋਪੜ ਚੁਣੇ ਗਏ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਹਰਦੀਪ ਸਿੰਘ ਨੇ ਇਸ ਜਿੱਤ ਲਈ ਆਪਣੇ ਮਾਪਿਆਂ ਦਾ ਅਤੇ ਆਪਣੇ ਕੋਚ ਸਾਹਿਬਾਨ ਦਾ ਧੰਨਵਾਦ ਕੀਤਾ। ਸਿਕੰਦਰ ਸਿੰਘ ਯਾਦਵ ਨੇ ਮਿਸਟਰ ਰੋਪੜ ਬਣਨ 'ਤੇ ਕਿਹਾ ਮੇਰੀ ਮਿਹਨਤ ਦੇ ਪਿੱਛੇ ਮੇਰੇ ਉਸਤਾਦ ਮਨੋਜ ਰਾਣਾ ਦਾ ਹੱਥ ਹੈ, ਜਿੰਨਾਂ ਕਰਕੇ ਅੱਜ ਮੈਂ ਚੈਂਪੀਅਨ ਬਣਿਆ ਹਾਂ।