ਰੂਪਨਗਰ:ਕਾਲਜ ਰੋਡ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ ਅੱਜ ਸ਼ਾਮ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਨੇ ਮੋਟਰਸਾਈਕਲ 'ਚ ਹੀ ਪੈਟਰੋਲ ਪਾਉਣ ਲਈ ਕਿਹਾ। ਇਸ ਉੱਤੇ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਸਖਸ਼ ਨੇ ਦੂਜੇ ਪਾਸਿਓ ਪੈਟਰੋਲ ਪਵਾਉਣ ਦੀ ਗੱਲ ਕਹੀ ਜਿਸ ਦੌਰਾਨ ਬਹਿਸਬਾਜ਼ੀ ਹੋਈ ਅਤੇ ਫਿਰ ਇਹ ਆਪਸੀ ਝੜਪ ਵਿੱਚ ਬਦਲ ਗਈ।
ਜਖਮੀ ਨੌਜਵਾਨ ਨੇ ਲਾਏ ਪੱਗ ਉਤਾਰਨ ਦੇ ਇਲਜ਼ਾਮ: ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਮੋਟਰਸਾਇਕਲ ਉੱਤੇ ਪੈਟਰੋਲ ਪਵਾਉਣ ਲਈ ਪੰਪ ਉੱਤੇ ਗਿਆ। ਜਦੋਂ ਪੈਟਰੋਲ ਪੰਪ ਦੇ ਕਰਿੰਦੇ ਨੂੰ ਪੈਟਰੋਲ ਪਾਉਣ ਲਈ ਕਿਹਾ ਤਾਂ ਉਸ ਨੇ ਗ਼ਲ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਉੱਤੇ ਆਪਸ ਵਿੱਚ ਬਹਿਸ ਹੋਈ। ਫੇਰ ਆਸ-ਪਾਸ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ, ਤਾਂ ਅਸੀਂ ਉੱਥੋ ਜਾਣ ਲੱਗੇ, ਪਰ ਪੈਟਰੋਲ ਪੰਪ ਦੇ ਕਰਿੰਦੇ ਨੇ ਪਿੱਛਿਓ ਆ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਮੇਰੀ ਪੱਗ ਵੀ ਉਤਾਰ ਦਿੱਤੀ। ਇਸ ਤੋਂ ਬਾਅਦ ਇਹ ਲੜਾਈ ਝੜਪ ਵਿੱਚ ਬਦਲ ਗਈ ਅਤੇ ਉਹ ਜਖਮੀ ਹੋ ਗਿਆ।