ਪੰਜਾਬ

punjab

ਅਨੰਦਪੁਰ ਸਾਹਿਬ 'ਚ ਅਣਪਛਾਤੇ ਨੇ ਭਾਜਪਾ ਪ੍ਰਧਾਨ ਦੇ ਬੋਰਡ 'ਤੇ ਮਲੀ ਕਾਲਖ਼

ਖੇਤੀ ਕਾਨੂੰਨਾਂ ਦੇ ਵਿਰੋਧ ਦੀ ਆਵਾਜ਼ ਚਹੁੰ ਪਾਸੇ ਗੂੰਜ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਆਗੂਆਂ ਦਾ ਵੀ ਵਿਰੋਧ ਜਾਰੀ ਹੈ। ਅਜਿਹਾ ਹੀ ਸ੍ਰੀ ਅਨੰਦਪੁਰ ਸਾਹਿਬ 'ਚ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਰਸਤੇ 'ਚ ਪ੍ਰਧਾਨ ਦਾ ਬੋਰਡ ਲਗਾਇਆ ਤੇ ਉਸ 'ਤੇ ਕਾਲਖ਼ ਮਲ ਦਿੱਤੀ। ਜ਼ਿਕਰਯੋਗ ਹੈ ਕਿ ਉਹ ਬੋਰਡ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਲਿਖਿਆ ਹੋਇਆ ਸੀ।

By

Published : Jan 21, 2021, 8:27 PM IST

Published : Jan 21, 2021, 8:27 PM IST

ETV Bharat / state

ਅਨੰਦਪੁਰ ਸਾਹਿਬ 'ਚ ਅਣਪਛਾਤੇ ਨੇ ਭਾਜਪਾ ਪ੍ਰਧਾਨ ਦੇ ਬੋਰਡ 'ਤੇ ਮਲੀ ਕਾਲਖ਼

ਅਨੰਦਪੁਰ ਸਾਹਿਬ 'ਚ ਅਣਪਛਾਤੇ ਨੇ ਭਾਜਪਾ ਪ੍ਰਧਾਨ ਦੇ ਬੋਰਡ 'ਤੇ ਮਲੀ ਕਾਲਖ਼
ਅਨੰਦਪੁਰ ਸਾਹਿਬ 'ਚ ਅਣਪਛਾਤੇ ਨੇ ਭਾਜਪਾ ਪ੍ਰਧਾਨ ਦੇ ਬੋਰਡ 'ਤੇ ਮਲੀ ਕਾਲਖ਼

ਰੂਪਨਗਰ: ਖੇਤੀ ਕਾਨੂੰਨਾਂ ਦਾ ਵਿਰੋਧ ਦੀ ਆਵਾਜ਼ ਚਹੁੰ ਪਾਸੇ ਗੂੰਜ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਆਗੂਆਂ ਦਾ ਵੀ ਵਿਰੋਧ ਜਾਰੀ ਹੈ। ਅਜਿਹਾ ਹੀ ਸ੍ਰੀ ਅਨੰਦਪੁਰ ਸਾਹਿਬ 'ਚ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਰਸਤੇ 'ਚ ਪ੍ਰਧਾਨ ਦਾ ਬੋਰਡ ਲਗਾਇਆ ਤੇ ਉਸ 'ਤੇ ਕਾਲਖ ਮਲ ਦਿੱਤੀ। ਜ਼ਿਕਰਯੋਗ ਹੈ ਕਿ ਉਹ ਬੋਰਡ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਲਿਖਿਆ ਹੋਇਆ ਸੀ।

ਮੰਨਦਾ ਹਾਂ ਕਿ ਮੋਦੀ ਸਾਬ੍ਹ ਦਾ ਇਹ ਫ਼ੈਸਲਾ ਗ਼ਲਤ: ਭਾਜਪਾ ਜ਼ਿਲ੍ਹਾ ਪ੍ਰਧਾਨ

ਜਦੋਂ ਇਸ ਬਾਰੇ ਭਾਜਪਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਆਪਣੇ ਫਾਇਦੇ ਲਈ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਮੋਦੀ ਸਾਬ੍ਹ ਦਾ ਫੈਸਲਾ ਗ਼ਲਤ ਹੈ ਪਰ ਉਨ੍ਹਾਂ ਨੇ ਬਾਕੀ 99 ਕੰਮ ਤਾਂ ਸਹੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬੋਰਡ 'ਤੇ ਕਾਲਖ ਮਲਣੀ ਇਹ ਕੰਮ ਗ਼ਲਤ ਹੈ।

ਕਾਬਿਲੇਗੌਰ ਹੈ ਕਿ ਜਿੱਥੇ ਪੂਰੇ ਪੰਜਾਬ ਵਿੱਚ ਭਾਜਪਾ ਦੇ ਆਗੂਆਂ ਦਾ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਵਿਰੋਧ ਹੋ ਰਿਹਾ ਸੀ ਉਥੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਵਿੱਚ ਅਜੇ ਤੱਕ ਉਸ ਪੱਧਰ ਦਾ ਵਿਰੋਧ ਦੇਖਣ ਨੂੰ ਸਾਹਮਣੇ ਨਹੀਂ ਆਇਆ ਸੀ ਪ੍ਰੰਤੂ ਹੁਣ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਬੋਰਡ ਦੇ ਉੱਪਰ ਕਾਲਖ਼ ਮਲਣ ਦੇ ਨਾਲ ਇਹ ਗੱਲ ਸਾਬਤ ਹੋਈ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਵੀ ਭਾਜਪਾ ਆਗੂਆਂ ਦਾ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਕਰਕੇ ਵਿਰੋਧ ਕਰ ਰਹੇ ਹਨ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਦਾ ਕਾਲਖ ਮਲ ਕੇ ਜੁੱਤੀਆਂ ਦੇ ਹਾਰ ਪਾ ਕੇ ਵਿਰੋਧ ਕੀਤਾ ਜਾ ਰਿਹਾ ਇਹ ਜਾਇਜ਼ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਸਨ ਉਨ੍ਹਾਂ ਨੂੰ ਪੂਰਾ ਕੀਤਾ ਹੈ।

ABOUT THE AUTHOR

...view details