ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਇਲੈਕਸ਼ਨ ਏਜੰਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ 'ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇੱਕ ਵਿਅਕਤੀ ਵਿਰੁਧ ਮਾਮਲਾ ਦਰਜ਼ ਕੀਤਾ ਸੀ। ਜਿਸ 'ਤੇ ਜਾਂਚ ਕਰਦਿਆਂ ਪੁਲਿਸ ਨੇ ਰੋਪੜ ਜ਼ਿਲ੍ਹੇ ਤੋਂ ਭਾਜਪਾ ਨੇਤਾ ਨਰੇਸ਼ ਚਾਵਲਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿੱਖ ਨਸਲਕੁਸ਼ੀ ਬਾਰੇ ਗ਼ਲਤ ਵੀਡੀਓ ਵਾਇਰਲ ਕਰਨ ਦਾ ਦੋਸ਼, ਹਿਰਾਸਤ ਵਿੱਚ ਭਾਜਪਾ ਨੇਤਾ - punjab police
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਇਲੈਕਸ਼ਨ ਏਜੰਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ 'ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਭਾਜਪਾ ਦੇ ਇੱਕ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਫ਼ੋਟੋ
ਈਟੀਵੀ ਬਾਰਤ ਨਾਲ ਗੱਲਬਾਤ ਦੌਰਾਨ ਐੱਸ ਐੱਚ ਓ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਨੂੰ ਜੋ ਸ਼ਿਕਾਇਤ ਮਿਲੀ ਸੀ ਉਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਗ੍ਰਿਫ਼ਤਾਰੀ ਕੀਤੀ ਹੈ। ਨਰੇਸ਼ ਚਾਵਲਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਇੱਕ ਵੀਡੀਓ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ, ਕਿ ਮਨੀਸ਼ ਤਿਵਾੜੀ ਦੇ ਪਿਤਾ ੧੯੮੪ ਦੀ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਸੀ। ਇਸ ਵੀਡੀਓ ਬਾਰੇ ਮਨੀਸ਼ ਤਿਵਾੜੀ ਦਾ ਸਪਸ਼ਟੀਕਰਣ ਪਹਿਲਾਂ ਹੀ ਆ ਚੁੱਕਾ ਹੈ।