ਪੰਜਾਬ

punjab

ETV Bharat / state

ਜਬਰ ਜਨਾਹ ਤੇ ਸਰੀਰਕ ਸੋਸ਼ਣ ਦੇ ਪੀੜਤ ਦੀ ਪਹਿਚਾਣ ਜਨਤਕ ਕਰਨ ਵਾਲੇ ਪੱਤਰਕਾਰ ਹੋ ਜਾਣ ਖ਼ਬਰਦਾਰ ! - ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰੂਪਨਗਰ

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸਕੱਤਰ ਹਰਸਿਮਰਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਕਰਮੀਆਂ ਨੂੰ ਜਬਰ ਜਨਾਹ ਤੇ ਸਰੀਰਕ ਸੋਸ਼ਣ ਦੇ ਪੀੜਤ ਨਬਾਲਗ਼ਾਂ ਨੂੰ ਪਹਿਚਾਣ ਨੂੰ ਜਨਤਕ ਨਾ ਕਰਨ ਬਾਰੇ ਹਦਾਇਤਾਂ ਕੀਤੀ ਗਈਆਂ ਹਨ।

beware-of-becoming-a-reporter-publicizing-the-identity-of-the-victim-of-torture-and-physical-abuse
ਜ਼ਬਰ ਜਨਾਹ ਤੇ ਸਰੀਰਕ ਸੋਸ਼ਣ ਦੇ ਪੀੜਤ ਦੀ ਪਹਿਚਾਣ ਜਨਤਕ ਕਰਨ ਵਾਲੇ ਪੱਤਰਕਾਰ ਹੋ ਜਾਣ ਖ਼ਬਰਦਾਰ !

By

Published : Feb 26, 2020, 5:20 PM IST

ਰੂਪਨਗਰ : ਨਬਾਲਗ਼ ਨਾਲ ਹੋਏ ਜਬਰ ਜਨਾਹ ਅਤੇ ਬਾਲ ਸਰੀਰਕ ਸੋਸ਼ਣ ਦੇ ਪੀੜਤ ਦੀ ਪਹਿਚਾਣ ਨੂੰ ਮੀਡੀਆ ਵੱਲੋਂ ਜਨਤਕ ਕਰਨ ਦੇ ਪੈਦਾ ਹੋਏ ਮੁੱਦੇ ਨੂੰ ਲੈ ਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੈਕਟਰੀ ਨੇ ਇਸ ਬਾਰੇ ਮੀਡੀਆ ਕਰਮੀਆਂ ਨੂੰ ਜਾਣਕਾਰੀ ਦਿੱਤੀ ਗਈ।

ਜ਼ਬਰ ਜਨਾਹ ਤੇ ਸਰੀਰਕ ਸੋਸ਼ਣ ਦੇ ਪੀੜਤ ਦੀ ਪਹਿਚਾਣ ਜਨਤਕ ਕਰਨ ਵਾਲੇ ਪੱਤਰਕਾਰ ਹੋ ਜਾਣ ਖ਼ਬਰਦਾਰ !

ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਆਈ.ਪੀ.ਸੀ. ਵਿੱਚ ਸੋਧ ਹੋਣ ਤੋਂ ਬਾਅਦ ਕਿਸੇ ਜਬਰ ਜਨਾਹ ਦੇ ਪੀੜਤ ਨਬਾਲਗ਼ ਦੀ ਪਹਿਚਾਣ ਨੂੰ ਕਿਸੇ ਵੀ ਰੂਪ ਵਿੱਚ ਜਨਤਕ ਨਾ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਅਕਸਰ ਹੀ ਮੀਡੀਆ ਕਰਮੀ ਪੀੜਤ ਦੇ ਰਿਹਾਇਸ਼ੀ ਖੇਤਰ ਦਾ ਨਾਂਅ, ਸਕੂਲ ਦਾ ਨਾਂਅ ਆਦਿ ਲਿਖ ਜਾਂ ਪ੍ਰਸਾਰਿਤ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨਾ ਵੀ ਗ਼ੈਰਕਾਨੂੰਨੀ ਹੈ।

ਇਹ ਵੀ ਪੜ੍ਹੋ: ਦਿੱਲੀ ਹਿੰਸਾ ਵਿੱਚ ਮਾਰੇ ਗਏ ਹੈੱਡ ਕਾਂਸਟੇਬਲ ਨੂੰ ਦਿੱਤਾ ਗਿਆ ਸ਼ਹੀਦ ਦਾ ਦਰਜਾ

ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਮੀਡੀਆ ਕਰਮੀ ਇਸ ਤਰ੍ਹਾਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details