ਰੂਪਨਗਰ: ਬੈਲਜੀਅਮ ਦੀ ਜੰਮੀ-ਪਲੀ ਮਹਿਲਾ ਲੌਰੈਂਸ ਨੂੰ ਸਿੱਖ ਧਰਮ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਸ ਨੇ ਸਿੱਖ ਧਰਮ ਨੂੰ ਅਪਣਾ ਲਿਆ। ਅੰਮ੍ਰਿਤ ਛੱਕ ਕੇ ਉਹ ਬੀਬੀ ਜਗਜੀਤ ਕੌਰ ਬਣੀ ਅਤੇ ਪੂਰੇ ਬਾਣੇ ਨੂੰ ਪਹਿਨਣਾ ਸ਼ੁਰੂ ਕੀਤਾ। ਦਰਅਸਲ, ਇਸ ਗੋਰੀ ਦੀ ਫੇਸਬੁੱਕ ਉੱਤੇ ਜੈਲ ਸਿੰਘ ਨਾਲ ਹੋਈ ਸੀ। ਦੋਨੋਂ ਕਪੂਰਥਲਾ ਵਿੱਚ ਰਹਿੰਦੇ ਹਨ।
ਫੇਸਬੁੱਕ ਉੱਤੇ ਹੋਈ ਦੋਸਤੀ: ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਦੋਸਤੀ ਫੇਸਬੁੱਕ ਉੱਤੇ ਹੋਈ ਸੀ। ਪਹਿਲਾਂ, ਤਾਂ ਮੇਰੀ ਭਾਸ਼ਾ ਜਗਜੀਤ ਕੌਰ ਨੂੰ ਸਮਝ ਨਹੀਂ ਆਈ, ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਜਾਣਦੀ ਸੀ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਮੈਨੂੰ ਤੁਸੀਂ ਜੋ ਵੀ ਕਹਿਣਾ ਹੈ, ਉਸ ਨੂੰ ਟਰਾਂਸਲੇਟ ਕਰਕੇ ਭੇਜੋ, ਜਾਂ ਬੋਲ ਕੇ ਮੈਸੇਜ ਕਰੋ। ਜੈਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਡੀ ਗੱਲਬਾਤ ਅੱਗੇ ਵਧੀ, ਤਾਂ ਬੈਲਜੀਅਮ ਤੋਂ ਜਗਜੀਤ ਕੌਰ ਆਏ, ਅੰਮ੍ਰਿਤ ਛੱਕਿਆ ਅਤੇ ਗੁਰੂ ਪਾਤਸ਼ਾਹ ਜੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਵਾਏ।
ਹੋਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਪਹੁੰਚੀ ਜੋੜੀ:ਹੋਲਾ ਮਹੱਲਾ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਕਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸੇ ਤਰ੍ਹਾਂ ਜਗਜੀਤ ਕੌਰ ਤੇ ਜੈਲ ਸਿੰਘ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਦੋਨਾਂ ਨੇ ਕਿਹਾ ਕਿ ਬਾਣੀ ਪੜਣੀ ਚਾਹੀਦੀ ਹੈ ਤੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਜਗਜੀਤ ਕੌਰ ਨੇ ਨੇ ਅੰਮ੍ਰਿਤ ਛੱਕਣ ਤੋਂ ਬਾਅਦ ਪੂਰੇ ਬਾਣੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਜਗਜੀਤ ਕੌਰ ਨੇ ਕਿਹਾ ਕਿ ਉਹ ਹੁਣ ਪੰਜਾਬੀ ਬੋਲਣੀ ਸਿੱਖ ਰਹੀ ਹੈ।