ਰੋਪੜ: ਪਬਲਿਕ ਖੁੱਲ੍ਹੇ ਵਿਚ ਬਾਥਰੂਮ ਨਾ ਜਾਵੇ ਇਸ ਲਈ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਰੋਪੜ ਸ਼ਹਿਰ ਵਿੱਚ ਬਾਥਰੂਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਹੁਣ ਤੱਕ 12 ਪਬਲਿਕ ਬਾਥਰੂਮ ਬਣ ਚੁੱਕੇ ਹਨ ਅਤੇ 5 ਉਸਾਰੀ ਅਧੀਨ ਹਨ। ਇਨ੍ਹਾਂ ਦੇ ਬਣਨ ਨਾਲ ਆਮ ਜਨਤਾ ਨੂੰ ਖੁਲ੍ਹੇ ਵਿਚ ਬਾਥਰੂਮ ਜਾਣ ਤੋਂ ਨਿਜਾਤ ਮਿਲੇਗੀ।
ਰੋਪੜ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕੀ ਕੇਂਦਰ ਸਰਕਾਰ ਵੱਲੋਂ ਮਿਸ਼ਨ ਸਵੱਛ ਭਾਰਤ ਦੇ ਤਹਿਤ ਸ਼ਹਿਰ ਵਿਚ ਸੋਲੀਡ ਵੇਸਟ ਮੈਨੇਜਮੇਂਟ ਦੇ ਤਹਿਤ ਕੁੜੇ ਦੀ ਦੇਖ ਰੇਖ ਲਈ 1 ਕਰੋੜ 12 ਲੱਖ ਰੁਪਏ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਪਬਲਿਕ ਦੀ ਸੁਵਿਧਾ ਲਈ ਸ਼ਹਿਰ ਵਿਚ ਜਗ੍ਹਾ ਜਗ੍ਹਾ 'ਤੇ 12 ਬਾਥਰੂਮਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜੋ ਪਬਲਿਕ ਦੀ ਵਰਤੋਂ ਲਈ ਖੋਲ ਦਿੱਤੇ ਗਏ ਹਨ। ਇੱਕ ਬਾਥਰੂਮ ਦੀ ਉਸਾਰੀ ਲਈ ਕੇਂਦਰ ਸਰਕਾਰ ਵੱਲੋਂ 2 ਲੱਖ 60 ਹਜ਼ਾਰ ਰੁਪਏ ਮਿਲਦੇ ਹਨ। ਸ਼ਹਿਰ ਵਿਚ ਬਾਕੀ ਸਥਾਨਾਂ 'ਤੇ 5 ਹੋਰ ਬਾਥਰੂਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।