ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਅਦਾਲਤਾ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਵਕੀਲ ਉਨ੍ਹਾਂ ਦੇ ਮੁਨਸ਼ੀ ਅਤੇ ਟਾਈਪਿਸਟ ਵੀ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ। ਰੋਪੜ ਬਾਰ ਕੌਂਸਲ ਦੇ ਪ੍ਰਧਾਨ ਦੀ ਮੰਗ ਹੈ ਕਿ ਕੋਈ ਕਮੇਟੀ ਦਾ ਗਠਨ ਕਰਕੇ ਅਦਾਲਤਾਂ ਦਾ ਕੰਮਕਾਜ ਆਮ ਵਾਂਗ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਰਿਆਂ ਨੂੰ ਰਾਹਤ ਮਿਲ ਸਕੇ।
ਕੋਰੋਨਾ ਕਾਲ 'ਚ ਮੰਦਹਾਲੀ ਦੇ ਦੌਰ 'ਚੋਂ ਲੰਘ ਰਹੇ ਵਕੀਲ, ਮੁਨਸ਼ੀ ਤੇ ਟਾਈਪਿਸਟ - Corona Call
ਰੋਪੜ ਬਾਰ ਕੌਂਸਲ ਦੇ ਪ੍ਰਧਾਨ ਦੀ ਮੰਗ ਹੈ ਕਿ ਕੋਈ ਕਮੇਟੀ ਦਾ ਗਠਨ ਕਰਕੇ ਅਦਾਲਤਾਂ ਦਾ ਕੰਮਕਾਜ ਆਮ ਵਾਂਗ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਰਿਆਂ ਨੂੰ ਰਾਹਤ ਮਿਲ ਸਕੇ।
![ਕੋਰੋਨਾ ਕਾਲ 'ਚ ਮੰਦਹਾਲੀ ਦੇ ਦੌਰ 'ਚੋਂ ਲੰਘ ਰਹੇ ਵਕੀਲ, ਮੁਨਸ਼ੀ ਤੇ ਟਾਈਪਿਸਟ ਕੋਰੋਨਾ ਕਾਲ 'ਚ ਮੰਦਹਾਲੀ ਦੇ ਦੌਰਾਨ 'ਚੋਂ ਲੰਘ ਰਹੇ ਵਕੀਲ, ਮੁਨਸ਼ੀ ਤੇ ਟਾਈਪਿਸਟ](https://etvbharatimages.akamaized.net/etvbharat/prod-images/768-512-8733897-600-8733897-1599632331839.jpg)
ਕੋਰੋਨਾ ਕਾਲ 'ਚ ਮੰਦਹਾਲੀ ਦੇ ਦੌਰਾਨ 'ਚੋਂ ਲੰਘ ਰਹੇ ਵਕੀਲ, ਮੁਨਸ਼ੀ ਤੇ ਟਾਈਪਿਸਟ
ਕੋਰੋਨਾ ਕਾਲ 'ਚ ਮੰਦਹਾਲੀ ਦੇ ਦੌਰਾਨ 'ਚੋਂ ਲੰਘ ਰਹੇ ਵਕੀਲ, ਮੁਨਸ਼ੀ ਤੇ ਟਾਈਪਿਸਟ
ਰੋਪੜ ਬਾਰ ਕੌਂਸਲ ਦੇ ਪ੍ਰਧਾਨ ਜੇਪੀਐਸ ਢੇਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਨਯੋਗ ਅਦਾਲਤਾਂ ਵਿੱਚ ਕੋਰੋਨਾ ਕਾਲ ਦੌਰਾਨ ਸਿਰਫ਼ ਜ਼ਿਆਦਾ ਜ਼ਰੂਰੀ ਕੇਸ ਹੀ ਲਏ ਜਾ ਰਹੇ ਹਨ, ਜਿਸ ਵਿੱਚ ਜ਼ਮਾਨਤ ਪਟੀਸ਼ਨ ਜਾਂ ਸਟੇਅ ਆਰਡਰ ਸ਼ਾਮਲ ਹਨ।
ਜੇਪੀਐਸ ਢੇਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਰੋਪੜ ਬਾਰ ਕੌਂਸਲ ਮਿਲਾ ਕੇ ਇੱਕ ਹਜ਼ਾਰ ਦੇ ਕਰੀਬ ਵਕੀਲ ਭਾਈਚਾਰਾ ਹੈ, ਜੋ ਕੋਰੋਨਾ ਕਾਲ ਦੌਰਾਨ ਪ੍ਰਭਾਵਿਤ ਹੋਏ ਹਨ। ਇੰਨਾ ਹੀ ਨਹੀਂ ਇਨ੍ਹਾਂ ਵਕੀਲਾਂ ਦੇ ਨਾਲ ਉਨ੍ਹਾਂ ਦੇ ਮੁਨਸ਼ੀ ਅਤੇ ਟਾਈਪਿਸਟ ਵੀ ਪ੍ਰਭਾਵਿਤ ਹੋਏ ਹਨ।