ਸ੍ਰੀ ਅਨੰਦਪੁਰ ਸਾਹਿਬ :ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਲੱਗੇ ਨੱਕੀਆਂ ਟੋਲ ਪਲਾਜ਼ਾ ਜੌ ਰੋਹਨ ਰਾਜਦੀਪ ਕੰਪਨੀ ਦੁਆਰਾ ਚਲਾਇਆ ਜਾ ਰਿਹਾ ਹੈ। ਉਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਇਹ ਟੋਲ ਪਲਾਜ਼ਾ 9 ਅਪ੍ਰੈਲ 2023 ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਨਾਲ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਹਿਮਾਚਲ ਜਾਮ ਵਾਲੇ ਤੇ ਹਿਮਾਚਲ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੇ ਲੋਕਾਂ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਹਨ ਰਾਜਦੀਪ ਦੇ ਨੱਕੀਆਂ ਵਿਖੇ ਲੱਗੇ ਰੋਹਨ ਰਾਜਦੀਪ ਕੰਪਨੀ ਦੇ TOLL PLAZA ਦੇ ਮੈਨੇਜਰ ਦਰਸ਼ਨ ਲਾਲ ਸੈਣੀ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 19 ਨਵੰਬਰ 2007 ਨੂੰ ਸ਼ੁਰੂ ਕੀਤਾ ਗਿਆ ਸੀ ਤੇ 9 ਅਪ੍ਰੈਲ 2023 ਤੱਕ ਇਸਦੇ ਖ਼ਤਮ ਹੋਣ ਦੀ ਤਰੀਕ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਰੂਪ ਦੇ ਵਿਚ ਜਾਣਕਾਰੀ ਟੋਲ ਪਲਾਜ਼ਾ ਦੇ ਲਾਗੇ ਬੋਰਡ ਲਗਾ ਕੇ ਦੇ ਦਿੱਤੀ ਗਈ ਹੈ।
ਪਲਾਜ਼ਾ ਕਾਫੀ ਸਮਾਂ ਬੰਦ ਰਿਹਾ :ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਨੂੰ ਬੰਦ ਕਰਨ ਦੀ ਤਰੀਕ ਦੇ ਵਿੱਚ ਕੋਈ ਵਾਧਾ ਹੋ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਫੈਸਲੇ 'ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਪਹਿਲਾਂ ਕਰੋਨਾ ਤੇ ਫਿਰ ਕਿਸਾਨ ਅੰਦੋਲਨ ਕਰਕੇ ਇਹ ਟੋਲ ਪਲਾਜ਼ਾ ਕਾਫੀ ਸਮਾਂ ਬੰਦ ਰਿਹਾ ਉਹ ਚਾਹੁੰਦੇ ਹਨ ਕਿ ਸਰਕਾਰ ਓਹਨਾ ਦੇ ਸਮੇਂ ਵਿੱਚ ਵਾਧਾ ਕਰੇ ਕਿਉਂਕਿ ਟੋਲ ਬੇਸ਼ੱਕ ਬੰਦ ਰਿਹਾ ਮਗਰ ਸੜਕ ਦਾ ਮੈਨਟੀਨੈਸ ਹੁੰਦਾ ਰਿਹਾ। ਜਿਸ ਕਾਰਨ ਉਹਨਾਂ ਦਾ ਨੁਕਸਾਨ ਵੀ ਹੋਇਆ ਹੈ ।