ਪੰਜਾਬ

punjab

ETV Bharat / state

'ਇਸ ਸੜਕ 'ਤੇ ਤਾਂ ਸਰਕਾਰ ਮੱਛੀਆਂ ਪਾਲ ਲਵੇ' - ਪੰਜਾਬ ਵਿੱਚ ਮੀਂਹ

ਰੂਪਨਗਰ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਨਾਲ ਸੜਕਾਂ ਦੀ ਹਾਲਤ ਖਸਤਾ ਹੋ ਗਈ। ਲੋਕਾਂ ਦਾ ਲੰਘਣਾ ਇੱਥੋਂ ਦੁੱਬਰ ਹੋਇਆ ਪਿਆ ਹੈ।

ਰੂਪਨਗਰ
ਰੂਪਨਗਰ

By

Published : Mar 12, 2020, 8:51 PM IST

ਰੂਪਨਗਰ: ਦੋ ਦਿਨ ਹੋਈ ਬਾਰਿਸ਼ ਦੇ ਨਾਲ ਰੋਪੜ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਈਟੀਵੀ ਭਾਰਤ ਦੀ ਰੋਪੜ ਟੀਮ ਨੇ ਜਦੋਂ ਇਨ੍ਹਾਂ ਸੜਕਾਂ ਦਾ ਦੌਰਾ ਕੀਤਾ ਤਾਂ ਦੇਖਿਆ ਇਸ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਨ੍ਹਾਂ ਦੇ ਵਿੱਚ ਖੜ੍ਹਾ ਪਾਣੀ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਇਸ ਸੜਕ ਤੋਂ ਲੰਘਣ ਵਾਲੇ ਸਕੂਟਰ ਮੋਟਰਸਾਈਕਲ ਕਾਰ ਜੀਪ ਵਾਲੇ ਸਾਰੇ ਬਹੁਤ ਪ੍ਰੇਸ਼ਾਨ ਹਨ। ਰੋਜ਼ਾਨਾ ਇਸ ਸੜਕ ਤੇ ਹਾਦਸੇ ਵਾਪਰ ਰਹੇ ਹਨ ਦਿਨ ਵੇਲੇ ਤਾਂ ਲੋਕ ਫਿਰ ਵੀ ਬੱਚ ਬਚਾ ਕੇ ਨਿਕਲ ਜਾਂਦੇ ਹਨ ਪਰ ਰਾਤ ਨੂੰ ਇੱਥੋਂ ਲੰਘਣ ਵਾਲਿਆਂ ਨੂੰ ਬੜੀ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

'ਇਸ ਸੜਕ 'ਤੇ ਤਾਂ ਸਰਕਾਰ ਮੱਛੀਆਂ ਪਾਲ ਲਵੇ'

ਇਹ ਸੜਕ ਰੂਪਨਗਰ ਦੇ ਬੇਲਾ ਚੌਕ ਤੋਂ ਵਾਇਆ ਸ੍ਰੀ ਚਮਕੌਰ ਸਾਹਿਬ ਲੁਧਿਆਣੇ ਨੂੰ ਜਾਂਦੀ ਹੈ ਪਰ ਇਸ ਸੜਕ ਤੇ ਕੋਈ ਸਟਰੀਟ ਲਾਈਟ ਲੱਗੀ ਹੈ ਜਿਸ ਕਰਕੇ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸੜਕ ਦੀ ਹਾਲਤ ਐਨੀ ਖ਼ਸਤਾ ਹੈ ਕਿ ਸਥਾਨਕ ਲੋਕ ਇਸ ਨੂੰ ਲੈ ਕੇ ਵਿਅੰਗ ਕਸਦੇ ਹਨ ਕਿ ਸਰਕਾਰ ਹੁਣ ਇਹਦੇ ਵਿੱਚ ਮੱਛੀਆਂ ਪਾਲ ਕੇ ਚਾਰ ਪੈਸੇ ਕਮਾ ਲਵੇ।

ABOUT THE AUTHOR

...view details