ਪੰਜਾਬ

punjab

ETV Bharat / state

ਅਵਤਾਰ ਸਿੰਘ ਭਾਟੀਆਂ ਨੂੰ ਭੀਸ਼ਮ ਪਿਤਾਮਾ ਖੇਡ ਪੁਰਸਕਾਰ ਨਾਲ ਕੀਤਾ ਸਨਮਾਨਿਤ - ਭੀਸ਼ਮ ਪਿਤਾਮਾ ਖੇਡ ਪੁਰਸਕਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਅਵਤਾਰ ਸਿੰਘ ਭਾਟੀਆਂ ਨੂੰ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਭੀਸ਼ਮ ਪਿਤਾਮਾ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਭੀਸ਼ਮ ਪਿਤਾਮਾ ਖੇਡ ਪੁਰਸਕਾਰ

By

Published : Nov 14, 2019, 4:45 PM IST

ਰੋਪੜ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਅਵਤਾਰ ਸਿੰਘ ਭਾਟੀਆਂ ਨੁੰ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਭੀਸ਼ਮ ਪਿਤਾਮਾ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਅਵਤਾਰ ਸਿੰਘ ਭਾਟੀਆਂ ਨੂੰ ਸੌ ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਨਾਉਣ ਦੇ ਲਈ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਭੀਸ਼ਮ ਪਿਤਾਮਾ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਰੋਪੜ ਦੇ ਦੌੜਾਕ ਅਵਤਾਰ ਸਿੰਘ ਭਾਟੀਆਂ ਦੇ ਖਿਤੇ ਵਿਚ ਇਕ ਹੋਰ ਉਪਲਬਧੀ ਜੁੜ ਗਈ ਹੈ। ਅਵਤਾਰ ਸਿੰਘ ਭਾਟੀਆਂ ਨੂੰ ਇਹ ਐਵਾਰਡ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ ਗਏ ਇਕ ਸਮਾਗਮ ਵਿਚ ਦਿਤਾ ਗਿਆ। ਕਲੱਬ ਵੱਲੋਂ ਪੰਜਾਬ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜੋ: ਖੱਟਰ ਵਜ਼ਾਰਤ ਦਾ ਵਿਸਥਾਰ, ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ

ਸਨਮਾਨ ਮਿਲਣ ਤੋਂ ਬਾਅਦ ਅਵਤਾਰ ਸਿੰਘ ਭਾਟੀਆ ਨੇ ਕਿਹਾ ਕਿ ਉਹ ਭਾਰਤ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰਨਗੇ ਅਤੇ ਉਹ ਅੱਗੇ ਵੀ ਹੋਰ ਮਿਹਨਤ ਕਰਕੇ ਪੰਜਾਬ ਅਤੇ ਭਾਰਤ ਨੂੰ ਮੈਰਾਥਨ ਦੌੜ ਵਿਚ ਅੱਗੇ ਲੈ ਕੇ ਆਉਣਗੇ।

ABOUT THE AUTHOR

...view details