ਰੂਪਨਗਰ: ਜ਼ਿਲ੍ਹਾ ਰੂਪਨਗਰ ਵਿਖੇ ਬੀਤੇ ਦਿਨ 13 ਸਾਲਾ ਲੜਕੇ ਗੁਲਸ਼ਨ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਉਪਰੰਤ ਮੌਤ(A child died due to China Door) ਹੋ ਗਈ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ (Deputy Commissioner Rupnagar Preeti Yadav) ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਬਾਅਦ ਅੱਜ ਐੱਸਡੀਐੱਮ ਮਨੀਸ਼ਾ ਰਾਣਾ ਨੇ ਨੂਰਪੁਰਬੇਦੀ ਵਿੱਚ ਪਹੁੰਚ ਕੇ ਪਤੰਗ ਵੇਚਣ ਵਾਲੀਆਂ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਚਾਈਨਾ ਡੋਰ ਨਾ (Instruction not to sell china door) ਵੇਚਣ ਦੀ ਹਦਾਇਤ ਕੀਤੀ।
ਮਨੀਸ਼ਾ ਰਾਣਾ ਨੇ ਕਿਹਾ ਕਿ ਪਹਿਲਾਂ ਹੀ ਚਾਇਨਾ ਡੋਰ ਦੀ ਵਿਕਰੀ ਜਾਂ ਇਸਤੇਮਾਲ ਉੱਤੇ (Prohibition on Sale or Use of China Door) ਪਾਬੰਦੀ ਹੈ। ਉਨਾਂ ਕਿਹਾ ਕਿ ਜੇਕਰ ਫਿਰ ਵੀ ਚਾਇਨਾ ਡੋਰ ਵੇਚਣ, ਰੱਖਣ ਜਾਂ ਇਸਤੇਮਾਲ ਕਰਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਅਕਤੀ ਅਤੇ ਦੁਕਾਨਦਾਰ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।