ਪੰਜਾਬ

punjab

ETV Bharat / state

ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਹੜ੍ਹਤਾਲ - ਆਸ਼ਾ ਵਰਕਰਾਂ ਨੂੰ ਨਹੀਂ ਦਿੱਤੀਆਂ ਗਈਆਂ ਸੇਫਟੀ ਕਿੱਟਾਂ

ਕੋਰੋਨਾ ਕਾਲ ਵਿੱਚ ਆਸ਼ਾ ਵਰਕਰਾਂ ਨੂੰ ਸਰਕਾਰ ਵੱਲੋਂ ਘਰ-ਘਰ ਜਾ ਕੇ ਸਰਵੇ ਕਰਨ ਦਾ ਕੰਮ ਦਿੱਤਾ ਗਿਆ ਹੈ, ਪਰ ਇਸ ਦੌਰਾਨ ਉਨ੍ਹਾਂ ਨੂੰ ਬਚਾਅ ਲਈ ਪੀਪੀਈ ਕਿੱਟਾਂ, ਗਲਵਸ, ਸੈਨੇਟਾਈਜ਼ ਆਦਿ ਵਸਤਾਂ ਤੇ ਸਿਹਤ ਸਹੂਲਤਾਂ ਨਹੀਂ ਮੁਹੱਈਆ ਕਰਵਾਈਆਂ ਗਈਆਂ। ਜਿਸ ਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੜ੍ਹਤਾਲ ਕੀਤੀ ਗਈ।

ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਹੜ੍ਹਤਾਲ
ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਹੜ੍ਹਤਾਲ

By

Published : May 25, 2021, 7:17 PM IST

ਰੂਪਨਗਰ :ਪੰਜਾਬ 'ਚ ਕੋਰੋਨਾ ਵਾਇਰਸ ਤੇ ਬਲੈਕ ਫੰਗਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਘਰ-ਘਰ ਜਾ ਕੇ ਕੋਰੋਨਾ ਪੀੜਤ ਮਰੀਜ਼ਾਂ ਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਦੀ ਡਿਊਟੀ ਲਾਈ ਗਈ ਹੈ।

ਇਸ ਦੌਰਾਨ ਸਿਹਤ ਤੇ ਬਚਾਅ ਤੇ ਸਿਹਤ ਸਹੂਲਤਾਂ ਨਾਂ ਮਿਲਣ 'ਤੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਹੜ੍ਹਤਾਲ ਕੀਤੀ ਹੈ। ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਦੇ ਬਾਹਰ ਆਸ਼ਾ ਵਰਕਰਾਂ ਨੇ ਹੜ੍ਹਤਾਲ ਕੀਤੀ ਤੇ ਆਪਣੀ ਸਮੱਸਿਆਵਾਂ ਬਾਰੇ ਦੱਸਿਆ।

ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਹੜ੍ਹਤਾਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਆਗੂ ਰੀਨਾ ਰਾਣੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਸੇਫਟੀ ਕਿੱਟਾਂ ਨਹੀਂ ਦਿੱਤੀ ਗਈਆਂ ਹਨ। ਉਨ੍ਹਾਂ ਕਿਹਾ ਕਿ ਬੇਹਦ ਲੰਮੇ ਸਮੇਂ ਤੱਕ ਰੋਸ ਪ੍ਰਦਰਸ਼ਨ ਮਗਰੋਂ ਉਨ੍ਹਾਂ ਗਲਵਸ ਤੇ 1 ਲੀਟਰ ਸੈਨੇਟਾਈਜ਼ ਦੀ ਬੋਤਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਚਾਅ ਲਈ ਪੀਪੀਈ ਕਿੱਟਾਂ, ਗਲਵਸ, ਸੈਨੇਟਾਈਜ਼ ਆਦਿ ਵਸਤਾਂ ਨਹੀਂ ਮੁਹੱਈਆ ਕਰਵਾਈਆਂ ਗਈਆਂ , ਜਿਸ ਕਾਰਨ ਉਨ੍ਹਾਂ ਲਈ ਕੋਰੋਨਾ ਪੀੜਤ ਹੋਣ ਦਾ ਖ਼ਤਰਾ ਵੱਧ ਗਿਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ, ਸਰਵੇ ਕਰਨ ਵਾਲਿਆਂ ਨੂੰ ਸੇਫਟੀ ਕਿੱਟ ਤੇ ਪੀਪੀਈ ਕਿੱਟ ਆਦਿ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।

ABOUT THE AUTHOR

...view details