ਪੰਜਾਬ

punjab

ETV Bharat / state

ਪਿੰਡਾਂ ਵਿੱਚ ਤੇਂਦੁਏ ਦੇ ਦਾਖਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ

ਰੂਪਨਗਰ 'ਚ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿੱਚ ਤੁੇਂਦੁਏ ਦੇ ਦਾਖਲ ਹੋ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਈ ਹੈ। ਇਸ ਨੂੰ ਲੈ ਕੇ ਜੀਵ ਸੁਰੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ।

Etv Bharat
Etv Bharat

By

Published : Sep 21, 2022, 11:40 AM IST

Updated : Sep 21, 2022, 3:33 PM IST

ਰੂਪਨਗਰ:ਪਿਛਲੇ ਕਈ ਦਿਨਾਂ ਤੋਂ ਤੇਂਦੁਏ ਵੱਲੋਂ ਇੱਥੋਂ ਦੇ ਨਜ਼ਦੀਕੀ ਪਿੰਡਾਂ ਲੋਧੀਪੁਰ, ਬੁਰਜ, ਹਰੀਵਾਲ ਅਤੇ ਚੰਦਪੁਰ ਬੇਲਾ ਵਿਖੇ ਆਉਣ ਦੀ ਘਟਨਾ ਕਾਰਨ ਜਿੱਥੇ ਸਮੁੱਚੇ ਖੇਤਰ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਵੀ ਹਰਕਤ ’ਚ ਆ ਗਿਆ ਹੈ। (wild tiger in Ropar News)

ਤੇਂਦੁਏ ਹੋਣ ਸੂਚਨਾ ਮਿਲਣ ’ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਪਿੰਡ ਬੁਰਜ ਵਿਖੇ ਪਿੰਜਰਾਂ ਲਗਾ ਕੇ ਤੇਂਦੁਏ ਨੂੰ ਕਾਬੂ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਤੇਂਦੁਏ ਦੇ ਆਉਣ ਦੀ ਦਹਿਸ਼ਤ ਨਾਲ ਪ੍ਰਭਾਵਤ ਇਲਾਕਿਆਂ ’ਚ ਵਿਭਾਗ ਦੇ ਕਰਮਚਾਰੀਆਂ ਵੱਲੋਂ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ। ਵੱਖ ਵੱਖ ਟੀਮਾਂ ਦਾ ਗਠਨ ਕਰਕੇ ਪ੍ਰਭਾਵਤ ਇਲਾਕੇ ਅੰਦਰ ਤਾਇਨਾਤੀ ਕੀਤੀ ਗਈ ਹੈ।

ਪਿੰਡਾਂ ਵਿੱਚ ਜੰਗਲੀ ਬਾਘ ਦੇ ਦਾਖਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ

ਉਨ੍ਹਾਂ ਦੱਸਿਆ ਕਿ ਤੇਂਦੁਏ ਨੂੰ ਕਾਬੂ ਕਰਨ ਲਈ ਪਿੰਡ ਲੋਦੀਪੁਰ ਵਿਖੇ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਤ ਦੇ ਸਮੇਂ ਆਪਣੇ ਆਪਣੇ ਘਰਾਂ ਖਾਸ ਕਰਕੇ ਪਸ਼ੁਆਂ ਵਾਲੇ ਸਥਾਨਾਂ ’ਤੇ ਰੋਸਨੀ ਦਾ ਉਚੇਚੇ ਤੌਰ ’ਤੇ ਪ੍ਰਬੰਧ ਕਰਨ ਅਤੇ ਰਾਤ ਵੇਲੇ ਘਰ ਤੋਂ ਬਾਹਰ ਨਿਕਲ ਵੇਲੇ ਖਾਲੀ ਹੱਥ ਨਾ ਆਉਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਰਿਹਾਇਸ਼ੀ ਇਲਾਕਿਆਂ ਅੰਦਰ ਵਾਰ ਵਾਰ ਆ ਰਹੇ ਤੇਂਦੁਏ ਨੂੰ ਕਾਬੂ ਕਰ ਲਿਆ ਜਾਵੇ।

ਇਸ ਮੌਕੇ ਪਿੰਡ ਬੁਰਜ ਅਤੇ ਲੋਦੀਪੁਰ ਵਾਸੀਆਂ ਨੇ ਦੱਸਿਆ ਕਿ ਪਿਛਲੇ 10-12 ਦਿਨਾਂ ਤੋਂ ਲਗਾਤਾਰ ਇਲਾਕੇ ਅੰਦਰ ਘੁੰਮ ਰਹੇ ਤੇਂਦੁਏ ਕਰਕੇ ਉਹ ਘਰਾਂ ਦੇ ਬਾਹਰ ਨਿਕਲ ਅਤੇ ਖੇਤਾਂ ’ਚ ਕੰਮ ਕਰਨ ਤੋਂ ਘਬਰਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆ ਅੰਦਰ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ :ਨਹੀਂ ਰਹੇ ਕਾਮੇਡੀਅਨ ਰਾਜੂ ਸ੍ਰੀਵਾਸਤਵ, 58 ਸਾਲ ਦੀ ਉਮਰ ਵਿੱਚ ਲਿਆ ਆਖ਼ਰੀ ਸਾਹ

Last Updated : Sep 21, 2022, 3:33 PM IST

ABOUT THE AUTHOR

...view details