ਪੰਜਾਬ

punjab

ETV Bharat / state

ਪ੍ਰਭ ਆਸਰਾ ਸੰਸਥਾ ਨੂੰ ਕੀਤੀ ਐਬੂਲੈਂਸ ਭੇਟ - ਪ੍ਰਭ ਆਸਰਾ ਸੰਸਥਾ

ਲਾਵਾਰਿਸ ਤੇ ਬੇਸਹਾਰਾ ਨਾਗਰਿਕਾ ਦੀ ਸੰਭਾਲ ਲਈ ਪਿੰਡ ਪਡਿਆਲਾ ਸਥਿਤ ਸੰਸਥਾ ਪ੍ਰਭ ਆਸਰਾ ਵਿਚ ਜਰਮਨ ਤੇ ਜਪਾਨ ਦੀ ਕੰਪਨੀ ਵਲੋਂ ਐਬੂਲੈਂਸ ਦਾਨ ਕੀਤੀ ਗਈ।

ਪ੍ਰਭ ਆਸਰਾ ਸੰਸਥਾ
ਪ੍ਰਭ ਆਸਰਾ ਸੰਸਥਾ

By

Published : Dec 6, 2019, 11:47 PM IST

ਕੁਰਾਲੀ: ਲਾਵਾਰਿਸ ਤੇ ਬੇਸਹਾਰਾ ਨਾਗਰਿਕਾ ਦੀ ਸੰਭਾਲ ਲਈ ਪਿੰਡ ਪਡਿਆਲਾ ਸਥਿਤ ਸੰਸਥਾ ਪ੍ਰਭ ਆਸਰਾ ਵਿਚ ਜਰਮਨ ਤੇ ਜਪਾਨ ਦੀ ਕੰਪਨੀ ਵਲੋਂ ਐਬੂਲੈਂਸ ਦਾਨ ਕੀਤੀ ਗਈ।

ਇਸ ਸਬੰਧੀ ਕੰਪਨੀ ਦੇ ਸੀਈਓ ਰਾਜੇਸ ਛਾਬੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਾਰਪੋਰੇਟ ਸਮਾਜਿਕ ਜਿਮੇਵਾਰੀ ਤਹਿਤ ਹੈਲਥ ਇੰਜ ਵੈਲਥ ਸਕੀਮ ਤਹਿਤ ਇਹ ਐਬੂਲੈਂਸ ਪ੍ਰਭ ਆਸਰਾ ਸੰਸਥਾ ਨੂੰ ਦਿੱਤੀ ਗਈ। ਉਨ੍ਹਾਂ ਨੇ ਪ੍ਰਭ ਆਸਰਾ ਸੰਸਥਾ ਕੁਰਾਲੀ ਦੇ ਦੌਰੇ ਦੌਰਾਨ ਦੇਖਿਆ ਕਿ ਪ੍ਰਭ ਆਸਰਾ ਵਿਚ ਸੈਕੜੇ ਹੀ ਲਾਵਾਰਿਸ ਗੁੰਮਸ਼ੁਦਾ ਪ੍ਰਾਣੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਐਮਰਜੈਸੀ ਵਿਚ ਹਸਪਤਾਲ ਲੈ ਕੇ ਜਾਣ ਲਈ ਐਬੂਲੈਂਸ ਦੀ ਲੋੜ ਹੈ ਜੋ ਕਿ 24 ਘੰਟੇ ਰੋਡ ਹਾਦਸਿਆਂ ਵਿਚ ਜ਼ਖਮੀ ਹੋਏ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਵੀ ਵਰਤੀ ਜਾ ਸਕਦੀ ਹੈ।

ਕੰਪਨੀ ਦੇ ਸੀਈਓ ਰਾਜੇਸ ਛਾਬੜਾ ਨੇ ਦੱਸਿਆ ਕਿ ਲਾਵਾਰਿਸ ਨਾਗਰਿਕਾਂ ਨੂੰ ਐਮਰਜੈਸੀ ਵਿਚ ਸਮੇਂ ਸਿਰ ਹਸਪਤਾਲ ਪਹੁੰਚਾਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਇਹ ਐਬੂਲੈਂਸ ਭੇਟ ਕੀਤੀ ਗਈ। ਉਨ੍ਹਾਂ ਸੰਸਥਾਂ ਦੇ ਕਾਰਜਾਂ ਦੀ ਸ਼ਾਲਾਘਾ ਕਰਦੇ ਹੋਏ ਪ੍ਰਬੰਧਕਾ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਸੰਸਥਾ ਵਿਚ ਸਾਰੇ ਲਾਵਾਰਿਸ ਪ੍ਰਾਣੀਆਂ ਨੂੰ ਬਹੁਤ ਪਿਆਰ ਦਿੱਤਾ ਜਾਦਾ ਹੈ ਤੇ ਉਨ੍ਹਾਂ ਨੂੰ ਵੀ ਇਥੇ ਆ ਕੇ ਆਪਣਾਪਣ ਮਹਿਸੂਸ ਹੋਇਆ ਹੈ।

ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

ਅਜਿਹੀਆ ਸੰਸਥਾਵਾਂ ਦੀ ਮਦਦ ਕਰਨਾ ਉਨ੍ਹਾਂ ਦਾ ਫਰਜ ਬਣਦਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਸੰਸਥਾ ਨੂੰ ਮੈਡੀਕਲ ਸਹੂਲਤਾ ਵਿਚ ਸਹਾਇਤਾ ਕਰਨਗੇ। ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

ABOUT THE AUTHOR

...view details