ਅਨੰਦਪੁਰ ਸਾਹਿਬ: SGPC ਮੈਂਬਰ ਭਾਈ ਅਮਰਜੀਤ ਚਾਵਲਾ ਪੰਜਾਬ ਚ ਲੰਬੇ ਸਮੇਂ ਤੋਂ ਹੱਕੀ ਮੰਗਾਂ ਲਈ ਧਰਨੇ 'ਤੇ ਬੈਠੇ ਸਫਾਈ ਸੇਵਕਾਂ (Sweepers) ਦੇ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਸਾਥੀਆਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਰਵਿਦਾਸ ਚੌਕ ਤੱਕ ਝਾੜੂ ਵੀ ਲਗਾਇਆ ਤੇ ਪੰਜਾਬ ਦੀ ਕੈਪਟਨ ਸਰਕਾਰ ਉਤੇ ਵੀ ਨਿਸ਼ਾਨੇ ਸਾਧੇ।
SGPC ਮੈਂਬਰ ਅਮਰਜੀਤ ਚਾਵਲਾ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਮਇਤ 'ਚ ਨਿੱਤਰੇ ਅਮਰਜੀਤ ਚਾਵਲਾ ਨੇ ਕੈਪਟਨ ਸਰਕਾਰ ਤੇ ਰਾਣਾ ਕੇਪੀ ਨੂੰ ਲਿਆ ਆੜੇ ਹੱਥੀਂ
ਇਸ ਮੌਕੇ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੱਲ੍ਹ ਉਹ ਨੰਗਲ ਵਿਖੇ ਸਫਾਈ ਸੇਵਕਾਂ ਦੇ ਧਰਨੇ 'ਚ ਜਾ ਬੈਠੇ ਪਰ ਜੇਕਰ ਉਨ੍ਹਾਂ ਨੇ ਧਰਨੇ 'ਤੇ ਜਾਣਾ ਹੀ ਸੀ ਤਾਂ ਉਹ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਜਾਂ ਫਿਰ ਜਾ ਕੇ ਸਫਾਈ ਸੇਵਕਾਂ ਦੇ ਨਾਲ ਹੀ ਬੈਠਦੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੇਵਲ ਰਾਜਨੀਤੀ ਕਰ ਰਹੀ ਹੈ ਕਿਉਂਕਿ ਪਿਛਲੇ ਚਾਰ ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ ਅਤੇ ਹੁਣ 2022 ਦੀਆਂ ਚੋਣਾਂ ਨੂੰ ਦੇਖਦਿਆਂ ਸਪੀਕਰ ਸਾਹਿਬ ਸਫ਼ਾਈ ਸੇਵਕਾਂ ਦੇ ਵਿਚ ਜਾ ਕੇ ਬੈਠ ਰਹੇ ਹਨ।
ਇਸ ਉਪਰੰਤ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਸਮੂਹ ਅਕਾਲੀ ਵਰਕਰ ਸ੍ਰੀ ਅਨੰਦਪੁਰ ਸਾਹਿਬ ਮਿਉਂਸੀਪਲ ਕੌਂਸਲ ਦੇ ਬਾਹਰ ਬੈਠੇ ਸਫਾਈ ਸੇਵਕਾਂ ਦੇ ਨਾਲ ਧਰਨੇ ਤੇ ਜਾ ਕੇ ਬੈਠੇ ਅਤੇ ਉਨ੍ਹਾਂ ਵੱਲੋਂ ਸਫ਼ਾਈ ਸੇਵਕਾਂ ਨੂੰ ਹਰਸੰਭਵ ਸਹਾਇਤਾ ਦੇਣ ਦੀ ਗੱਲ ਆਖੀ।
ਇਹ ਵੀ ਪੜ੍ਹੋ : ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਕੈਪਟਨ ਨੂੰ ਖ਼ੂਨ ਨਾਲ ਲਿਖੀ ਚਿੱਠੀ