ਅਨੰਦਪੁਰ ਸਾਹਿਬ :ਕੀਰਤਪੁਰ ਸਾਹਿਬ ਟਰੱਕ ਅਪਰੇਟਰ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋ ਪਿੱਛਲੇ ਕਾਫੀ ਲੰਮੇ ਸਮੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਲੋਕ ਪਿਛਲੇ 6 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ। ਇਕ ਪਾਸੇ (Protest By Truck Union) 58 ਪਿੰਡਾਂ ਦੇ ਲੋਕ ਹਨ ਜੋ 826 ਟਰੱਕਾਂ ਦੇ ਮਾਲਿਕ ਹਨ। ਉਹਨਾਂ ਦੀ ਰੋਜ਼ੀ ਰੋਟੀ ਇਨ੍ਹਾਂ ਉੱਤੇ ਹੀ ਨਿਰਭਰ ਹੈ। ਦੂਜੇ ਪਾਸੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਨ, ਜਿਨ੍ਹਾਂ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈ।
Protest By Truck Union: ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦਾ ਧਰਨਾ ਜਾਰੀ, ਆਪਰੇਟਰਾਂ ਨੂੰ ਝੱਲਣੇ ਪੈ ਰਹੇ ਹਨ ਆਰਥਿਕ ਨੁਕਸਾਨ
ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦੇ ਸਮੂਹ ਮੈਬਰਾਂ ਵਲੋਂ ਸਿਆਸੀ ਦਖ਼ਲਅਦਾਜ਼ੀ ਖਿਲ਼ਾਫ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। 826 ਟਰੱਕ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। (Protest By Truck Union)
Published : Sep 5, 2023, 10:25 PM IST
ਬਾਹਰਲੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਕੰਮ :ਟਰੱਕ ਅਪਰੇਟਰ ਮਾਲਕਾ ਦਾ ਕਹਿਣਾ ਹੈ ਕਿ ਜੇਕਰ ਸਾਨੁੂੰ ਹਿਮਾਚਲ ਆਪਣੇ ਸੂਬੇ ਵਿੱਚੋਂ ਪੰਜਾਬ ਲਈ ਮਾਲ ਨਹੀਂ ਚੁੱਕਣ ਦਿੰਦਾ ਤਾਂ ਅਸੀਂ ਵੀ ਪੰਜਾਬ ਵਿੱਚੋ ਹਿਮਾਚਲ ਨੂੰ ਮਾਲ ਚੁੱਕਣ ਨਹੀਂ ਦੇਵਾਂਗਾ। ਦਰਅਸਲ ਇਸ ਇਲਾਕੇ ਦੇ 826 ਟਰੱਕ ਮਾਲਕਾਂ ਦੇ ਨਾਲ-ਨਾਲ ਉਹਨਾਂ ਉੱਤੇ ਨਿਰਭਰ ਕਈ ਦੁਕਾਨਦਾਰਾਂ, ਢਾਬਾ ਮਾਲਕਾਂ, ਮਿਸਤਰੀਆਂ, ਪੈਟਰੋਲ ਪੰਪ ਜਾ ਹੋਰ ਦੁਕਾਨਦਾਰਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਚੁਕਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਾਡੇ ਹਿੱਸੇ ਦਾ ਕੰਮ ਬਾਹਰਲੇ ਟਰਾਂਸਪੋਟਰਾਂ ਨੂੰ ਦਿੱਤਾ ਜਾ ਰਿਹਾ ਹੈ।
- Punjab Congress Meeting: ਪੰਜਾਬ ਕਾਂਗਰਸ ਦਾ ਮਹਾਂਮੰਥਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ, ਇੰਡੀਆ ਅਲਾਇੰਸ 'ਤੇ ਵੀ ਚਰਚਾ ਸੰਭਵ
- DGP Punjab visit Pathankot: ਡੀਜੀਪੀ ਗੌਰਵ ਯਾਦਵ ਵਲੋਂ ਪਠਾਨਕੋਟ 'ਚ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ
- Anti-Narcotics Protestors: ਨਸ਼ੇ ਖਿਲਾਫ਼ ਧਰਨਾ ਦੇ ਰਹੇ ਆਗੂਆਂ ਦੀ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੀਟਿੰਗ, ਪਰਮਿੰਦਰ ਝੋਟੇ ਦੇ ਜਲਦ ਰਿਹਾਅ ਹੋਣ ਦੀ ਆਸ
ਧਰਨਾਕਾਰੀਆਂ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਇਲਾਕੇ ਦੇ ਲੋਕ ਬੇਰੋਜ਼ਗਾਰ ਹੋ ਗਏ ਹਨ। ਲੋਕਾਂ ਨੇ ਆਪਣੀਆਂ ਜਮੀਨਾਂ ਤੇ ਪੈਸੇ ਖਰਚ ਕੇ ਟਰੱਕ ਖਰੀਦੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਹ ਵੀ ਯਾਦ ਰਹੇ ਕਿ ਇਹਨਾਂ 826 ਟਰੱਕ ਯੂਨੀਅਨ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਬੈਸ ਨਾਲ ਮੀਟਿੰਗ ਤੈਅ ਕੀਤੀ ਸੀ ਪਰ ਉਹ ਵੀ ਬੇਸਿੱਟਾ ਰਹੀ ਹੈ।