ਪੰਜਾਬ

punjab

ETV Bharat / state

ਅਕਾਲੀਆਂ ਨੇ ਕੀਤੀ ਪੰਜਾਬ 'ਚ ਦੁਬਾਰਾ ਚੋਣਾਂ ਦੀ ਮੰਗ - ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ

ਸੁਖਜਿੰਦਰ ਸਿੰਘ ਰੰਧਾਵਾ ਦੀ ਵਾਈਰਲ ਵੀਡੀਓ 'ਤੇ ਸਮੂਹ ਅਕਾਲੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਪੱਤਰ ਦਿੰਦੇ ਹੋਏ ਉਨ੍ਹਾਂ ਕਾਂਗਰਸ ਸਰਕਾਰ ਦੇ ਕੰਮਾਂ ਤੇ ਵਾਅਦਿਆਂ 'ਤੇ ਨਿਸ਼ਾਨੇ ਸਾਧੇ।

Akali demanded re-election in Punjab
ਫ਼ੋਟੋ

By

Published : Jan 4, 2020, 3:01 PM IST

ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਈਰਲ ਵੀਡੀਓ 'ਤੇ ਤੰਜ ਕੱਸੇ। ਇਸ ਦੌਰਾਨ ਸਮੂਹ ਅਕਾਲੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ 'ਤੇ ਮੰਗ ਪੱਤਰ ਦਿੱਤਾ।

ਇਸ ਮੌਕੇ ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਸੁਖਜਿੰਦਰ ਸਿੰਘ ਨੇ ਰੰਧਾਵਾ ਨੇ ਪ੍ਰਦਰਸ਼ਨੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਣਾ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਤੇ ਗੁਰੂ ਨਾਨਕ ਦੇਵ ਜੀ ਲਈ ਅਪਸ਼ਬਦਾਂ ਵਰਤੋਂ ਕੀਤੀ ਸੀ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਰੰਧਾਵਾ ਦੀ ਇਸ ਵਿਤਕਰੇ ਨਾਲ ਸਿੱਖੀ ਭਾਵਨਾ ਨੂੰ ਕਾਫੀ ਜਿਆਦਾ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਹੈ ਰੰਧਾਵਾ 'ਤੇ ਪਰਚਾ ਦਰਜ ਕਰ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਆਹੁਦੇ ਤੋਂ ਉਸ ਨੂੰ ਬਰਖ਼ਾਸਤ ਕੀਤਾ ਜਾਵੇ।

ਵੀਡੀਓ

ਇਸ ਦੇ ਨਾਲ ਹੀ ਗੋਗੀ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਦੇ ਲੈਂਦੇ ਹੋਏ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਧਰਮ ਦੀ ਵਿਰੋਧੀ ਰਹੀ ਹੈ। ਉਨ੍ਹਾਂ ਨੇ ਰੰਧਾਵਾ ਦੇ ਨਾਲ ਹੀ ਚੰਨ੍ਹੀ ਨੂੰ ਨਿਸ਼ਾਨੇ 'ਚ ਲੈਂਦੇ ਹੋਏ ਕਿਹਾ ਕਿ ਚੰਨ੍ਹੀ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸੁਲਤਾਨਪੁਰ ਲੋਧੀ ਭਾਰਤ 'ਚ ਹੈ ਜਾਂ ਪਾਕਿਸਤਾਨ 'ਚ। ਉਨ੍ਹਾਂ ਨੇ ਕਿਹਾ ਕਿ ਚੰਨ੍ਹੀ ਨੂੰ ਸਿੱਖੀ ਧਰਮ ਬਾਰੇ ਕੁੱਝ ਨਹੀਂ ਪਤਾ।

ਇਹ ਵੀ ਪੜ੍ਹੋ: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਸ੍ਰੀਨਗਰ 'ਚ ਗ੍ਰਿਫ਼ਤਾਰ

ਗੁਰਿੰਦਰ ਸਿੰਘ ਨੇ ਕੈਪਟਨ ਨੂੰ ਸ਼ਿੰਕਜੇ 'ਚ ਲੈਂਦੇ ਹੋਏ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਦੇ ਆਹੁਦੇ ਤੋਂ ਬੈਠਣ ਪਹਿਲਾਂ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸੋਹ ਖਾਧੀ ਸੀ ਜਿਸ ਨਾਲ ਹੁਣ ਗੁਟਕਾ ਸਾਹਿਬ ਦਾ ਅਪਮਾਣ ਹੋ ਰਿਹਾ ਹੈ। ਉਨ੍ਹਾਂ ਦੇ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਪਟਨ ਨੇ ਕਿਹਾ ਸੀ ਕਿ ਪੰਜਾਬ 'ਚ ਨਸ਼ਾ ਬੰਦ ਕਰਨਗੇ, ਨੌਜਵਾਨਾਂ ਨੂੰ ਰੁਜ਼ਗਾਰ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਗੇ ਆਦਿ ਇਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਪਰ ਇਨ੍ਹਾਂ ਵਿਚੋਂ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਚੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤੇ ਪੰਜਾਬ ਦੇ ਚੋਣ ਪ੍ਰਕਿਰਿਆ ਦੁਬਾਰਾ ਹੋਣੀ ਚਾਹੀਦੀ ਹੈ।

ABOUT THE AUTHOR

...view details