ਪੰਜਾਬ

punjab

ETV Bharat / state

ਰੂਪਨਗਰ ਦੇ ਅਕਾਲੀ ਪ੍ਰਧਾਨ ਨੇ ਕਾਂਗਰਸੀ ਪ੍ਰਧਾਨ 'ਤੇ ਸਾਧਿਆ ਨਿਸ਼ਾਨਾ - ਰੂਪਨਗਰ ਪਾਰਕ ਦੀ ਉਸਾਰੀ

ਰੂਪਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈੱਡ ਵਰਕਸ 'ਤੇ ਇੱਕ ਪਾਰਕ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਕ੍ਰੈਡਿਟ ਰੂਪਨਗਰ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੀਡੀਆ ਵਿੱਚ ਲੈ ਰਹੇ ਹਨ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੜਾ ਇਤਰਾਜ਼ ਜ਼ਾਹਿਰ ਕੀਤਾ ਹੈ।

ਪਰਮਜੀਤ ਸਿੰਘ ਮੱਕੜ
ਪਰਮਜੀਤ ਸਿੰਘ ਮੱਕੜ

By

Published : Jan 30, 2020, 1:57 PM IST

ਰੂਪਨਗਰ: ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈੱਡ ਵਰਕਸ 'ਤੇ ਇੱਕ ਪਾਰਕ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਕ੍ਰੈਡਿਟ ਰੂਪਨਗਰ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੀਡੀਆ ਵਿੱਚ ਲੈ ਰਹੇ ਹਨ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੜਾ ਇਤਰਾਜ਼ ਜ਼ਾਹਿਰ ਕੀਤਾ ਹੈ।

ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਬਰਿੰਦਰ ਸਿੰਘ ਢਿੱਲੋਂ ਨੂੰ ਇਹ ਸਵਾਲ ਕੀਤਾ ਹੈ ਕਿ ਉਹ ਦੱਸਣ ਪਾਰਕ ਦੀ ਉਸਾਰੀ ਲਈ ਉਹ ਕਿਹੜੇ ਮੈਂਬਰ ਪਾਰਲੀਮੈਂਟ ਜਾਂ ਕਿਹੜੇ ਮੰਤਰੀ ਤੋਂ ਉਸ ਲਈ ਫੰਡ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਇਹ ਪਾਰਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸਾਰਿਆ ਜਾ ਰਿਹਾ ਹੈ।

ਅਕਾਲੀ ਪ੍ਰਧਾਨ ਨੇ ਕਾਂਗਰਸੀ ਪ੍ਰਧਾਨ 'ਤੇ ਸਾਧਿਆ ਨਿਸ਼ਾਨਾ

ਉਧਰ ਇਸ ਪਾਰਕ ਦੇ ਵਿੱਚ ਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਿਕਟ ਜਾਂ ਸਾਲਾਨਾ ਮੈਂਬਰਸ਼ਿਪ ਲੈਣ ਦੀ ਗੱਲ ਚੱਲ ਰਹੀ ਹੈ। ਇਸ 'ਤੇ ਵੀ ਅਕਾਲੀ ਦਲ ਨੇ ਆਪਣਾ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਜਿਹੇ ਪਾਰਕ ਪਬਲਿਕ ਦੀ ਪ੍ਰਾਪਰਟੀ ਹੁੰਦੇ ਹਨ ਜਿੱਥੇ ਆਉਣ ਜਾਣ ਲਈ ਕੋਈ ਟਿਕਟ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 170 ਤੱਕ ਪਹੁੰਚੀ, 7711 ਕੁੱਲ ਮਾਮਲਿਆਂ ਦੀ ਪੁਸ਼ਟੀ

ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਤੋਂ ਬਰਿੰਦਰ ਸਿੰਘ ਢਿੱਲੋਂ ਰੂਪਨਗਰ ਦੇ ਵਿੱਚ ਉਸਾਰੇ ਜਾ ਰਹੇ ਪਾਰਕ ਸਬੰਧੀ ਅਕਾਲੀਆਂ ਦੇ ਇਸ ਸਵਾਲ 'ਤੇ ਕੀ ਜਵਾਬ ਦਿੰਦੇ ਹਨ ਤੇ ਉਧਰ ਜ਼ਿਲ੍ਹਾ ਪ੍ਰਸ਼ਾਸਨ ਉਕਤ ਪਾਰਕ 'ਤੇ ਲਗਾਈ ਜਾ ਰਹੀ ਟਿਕਟ ਬਾਰੇ ਕੀ ਸਫ਼ਾਈ ਦਿੰਦਾ ਹੈ।

ABOUT THE AUTHOR

...view details