ਰੂਪਨਗਰ: ਡਾਕਟਰ ਚੀਮਾ ਨੇ ਬੋਲਿਆ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਕਿਸਾਨਾਂ ਦੀ ਤਰਸਦੀ ਨੂੰ ਗੁਜਰਾਤ ਵਿਚ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਉਥੇ ਗੁੰਮਰਾਹ ਕੁਨਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਸਰਕਾਰ 5 ਫ਼ਸਲਾਂ MSP 'ਤੇ ਖ਼ਰੀਦ ਰਹੀ ਹੈ।
ਡਾਕਟਰ ਚੀਮਾ (Akali leader Daljit Cheema) ਨੇ ਬੋਲਿਆ ਕਿਹਾ ਕਣਕ ਅਤੇ ਝੋਨਾ ਕੇਂਦਰ ਸਰਕਾਰ ਅਤੇ ਐੱਫ ਸੀ ਆਈ (FCI) ਖ਼ਰੀਦਦੀ ਹੈ ਨਰਮਾ ਕੋਟਨ ਕਾਰਪੋਰੇਸ਼ਨ ਖਰੀਦ ਦੀ ਹੈ ਅਤੇ ਮੂੰਗੀ ਅਤੇ ਮੱਕੀ ਪੰਜਾਬ ਸਰਕਾਰ ਨੇ ਬੋਲਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਫ਼ਸਲ ਬੀਜ ਲਈ ਅਤੇ ਪੰਜਾਬ ਸਰਕਾਰ ਖਰੀਦ ਕਰਨ ਤੋਂ ਭੱਜ ਗਈ।ਫਿਰ ਬਾਹਰ ਦੇ ਸੂਬਿਆਂ ਵਿੱਚ ਜਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੀ ਫਾਇਦਾ ਇੰਨਾ ਹੀ ਨਹੀਂ ਅਰਵਿੰਦ ਕੇਜਰੀਵਾਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਦੀ ਫਸਲ ਖ਼ਰਾਬ ਹੋ ਜਾਵੇ ਤਾਂ ਇਕ ਮਹੀਨੇ ਦੇ ਅੰਦਰ ਅੰਦਰ ਇਕ ਹੈਕਟੇਅਰ ਦੇ 50 ਹਜ਼ਾਰ ਰੁਪਏ ਮੁਆਵਜ਼ੇ ਦੇ ਕਿਸਾਨ ਦੇ ਖਾਤੇ ਵਿੱਚ ਪਾ ਦਿੱਤੇ ਜਾਂਦੇ ਹਨ।