ਰੋਪੜ: ਪੰਜਾਬ ਦੇ ਵਿੱਚ ਹੁਣ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪਿਛਲੇ ਦਿਨੀਂ ਇੱਕ ਅਹਿਮ ਮੀਟਿੰਗ ਸੱਦੀ ਗਈ ਸੀ, ਜਿਸ ਤੋਂ ਬਾਅਦ ਹੁਣ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ।
ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕੀ ਸਾਡੀਆਂ ਤਾਂ ਪਹਿਲਾਂ ਹੀ ਤਿਆਰੀਆਂ ਹਨ ਕਿਉਂਕਿ ਜਿੰਨਾ ਕੰਮ ਰੂਪਨਗਰ ਦੀ ਪਿਛਲੀ ਨਗਰ ਕੌਂਸਲ ਨੇ ਕੀਤਾ ਹੈ ਉਹ ਇੱਕ ਇਤਿਹਾਸਕ ਕੰਮ ਹੈ। ਕਾਂਗਰਸ ਦੇ ਰਾਜ ਦੇ ਵਿੱਚ ਪਿਛਲੀ ਨਗਰ ਕੌਂਸਲ ਦੇ ਰਹਿੰਦੇ ਇੱਕ ਸਾਲ ਦੇ ਕਾਰਜਕਾਲ ਦੇ ਦੌਰਾਨ ਕਾਂਗਰਸੀਆਂ ਵੱਲੋਂ ਨਗਰ ਕੌਂਸਲ ਦੇ ਕੰਮਾਂ ਦੇ ਵਿੱਚ ਬਹੁਤ ਅੜਿੱਕੇ ਲਾਏ ਗਏ।