ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਨੇ 2022 ਦੀਆਂ ਚੋਣਾਂ ਲਈ ਆਪਸੀ ਗੱਠਜੋੜ (Akali-BSP Alliance) ਕਰ ਲਿਆ ਹੈ, ਜਿਥੇ ਅਕਾਲੀ ਦਲ ਇਸ ਨੂੰ ਇਤਿਹਾਸਕ ਗੱਠਜੋੜ (Akali-BSP Alliance) ਕਹਿ ਰਿਹਾ ਹੈ, ਜਦਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਦਾ ਕਹਿਣਾ ਹੈ ਕਿ ਜੇ ਦੋਵਾਂ ਪਾਰਟੀਆਂ ਦੀ ਸੋਚ ਇਕੋ ਜਿਹੀਆਂ ਹੋਇਆ ਪੈਸਾ ਕਮਾਉਣ ਤਾਂ ਇਹ ਗੱਠਜੋੜ (Akali-BSP Alliance) ਜ਼ਿਆਦਾ ਦੇਰ ਨਹੀਂ ਚੱਲੇਗਾ। ਜਿਸ ਬਾਬਾ ਅੰਬੇਡਕਰ ਸਾਹਿਬ ਦੀ ਸੋਚ ਨੂੰ ਲੈਕੇ ਬਾਬੂ ਕਾਂਸ਼ੀ ਰਾਮ ਨੇ ਸੋਚ ਕਰਕੇ ਪਾਰਟੀ ਬਣਾਈ ਸੀ, ਮਾਇਆਵਤੀ ਇਸ ਤੋਂ ਉਲਟ ਹੈ। ਉਸਦਾ ਇਕੋ ਮਕਸਦ ਪੈਸਾ ਕਮਾਉਣਾ ਹੈ, ਪਹਿਲਾਂ ਉਸਨੇ ਯੂਪੀ ਨੂੰ ਲੁੱਟਿਆ, ਹੁਣ ਪੰਜਾਬ ਦੀ ਵਾਰੀ ਹੈ।
ਇਹ ਵੀ ਪੜੋ: ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ
ਬਾਬੂ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਸੰਸਥਾਪਕ ਦੀ ਭੈਣ ਸਵਰਨ ਕੌਰ ਨੇ ਦੱਸਿਆ ਕਿ ਉਹ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦੀ ਹੈ ਉਹ ਗਰੀਬਾਂ ਦਾ ਭਲਾ ਕਿੱਥੇ ਕਰੇਗੀ ਅਤੇ ਨਾ ਹੀ ਉਸਨੇ ਅੱਜ ਤੱਕ ਅਜਿਹਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਬਾਬੂ ਕਾਂਸ਼ੀ ਰਾਮ ਦੀ ਕਾਤਲ ਹੈ, ਉਸਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਬਾਬੂ ਕਾਸ਼ੀ ਰਾਮ ਦੇ ਕਤਲ ਦੀ ਸਾਜਿਸ਼ ਰਚੀ ਸੀ। ਬਾਬੂ ਕਾਸ਼ੀ ਰਾਮ ਦੀ ਛੋਟੀ ਭੈਣ ਸਵਰਨ ਕੌਰ ਨੇ ਕਿਹਾ ਕਿ ਕਾਂਸ਼ੀ ਰਾਮ ਉਸਨੂੰ ਮੁੱਖ ਮੰਤਰੀ ਬਣਾ ਕੇ ਪਛਤਾ ਰਹੇ ਸਨ।