ਪੰਜਾਬ

punjab

ETV Bharat / state

ਅਦਾਕਾਰ ਸ਼ਵਿੰਦਰ ਮਾਹਲ ਦੀ ਮੁੱਖ ਮੰਤਰੀ ਨੂੰ ਖ਼ਾਸ ਅਪੀਲ - coronavirus

ਦੇਸ਼ ਭਰ ਵਿੱਚ ਕਰਫ਼ਿਊ ਕਾਰਨ ਪਿੰਡ ਬੰਦੇ ਮਾਹਲਾਂ ਦੇ ਵਸਨੀਕ ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਕਈ ਦਿਨਾਂ ਤੋਂ ਉਨ੍ਹਾਂ ਦੀ ਪਤਨੀ ਲਈ ਦਵਾਈ ਨਹੀਂ ਮਿਲ ਰਹੀ ਜਿਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ।

actor Shavinder Mahal
ਅਦਾਕਾਰ ਸ਼ਵਿੰਦਰ ਮਾਹਲ

By

Published : Mar 26, 2020, 4:04 PM IST

ਰੂਪਨਗਰ: ਦੇਸ਼ ਭਰ ਵਿੱਚ ਕਰਫ਼ਿਊ ਕਾਰਨ ਪਿੰਡ ਬੰਦੇ ਮਾਹਲਾਂ ਦੇ ਵਸਨੀਕ ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਕਈ ਦਿਨਾਂ ਤੋਂ ਉਨ੍ਹਾਂ ਦੀ ਪਤਨੀ ਲਈ ਦਵਾਈ ਨਹੀਂ ਮਿਲ ਰਹੀ ਸੀ। ਉਨ੍ਹਾਂ ਦੀ ਪਤਨੀ ਸ਼ੂਗਰ ਦੀ ਮਰੀਜ਼ ਹੈ ਅਤੇ ਉਹ ਕਈ ਦਿਨਾਂ ਤੋਂ ਦਵਾਈ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਕਿਤੋਂ ਵੀ ਦਵਾਈ ਨਹੀਂ ਮਿਲੀ।

ਕਰਫ਼ਿਊ ਦੌਰਾਨ ਦਵਾਈ ਨਾ ਮਿਲਣ 'ਤੇ ਅਦਾਕਾਰ ਸ਼ਵਿੰਦਰ ਮਹਿਲ ਨੇ ਕੀ ਕਿਹਾ ਮੁੱਖ ਮੰਤਰੀ ਨੂੰ...

ਇਸ ਤੋਂ ਬਾਅਦ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਰਾਬਤਾ ਕੀਤਾ ਅਤੇ ਪੱਤਰਕਾਰ ਵੱਲੋਂ ਸ਼ਵਿੰਦਰ ਮਾਹਲ ਨੂੰ ਦਵਾਈ ਮੁਹੱਈਆ ਕਰਵਾਈ ਗਈ। ਉਨ੍ਹਾਂ ਈਟੀਵੀ ਭਾਰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਯੋਜਨਾ ਬਣਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਨੰਬਰ ਤਾਂ ਜਾਰੀ ਕੀਤੇ ਹਨ ਪਰ ਉਨ੍ਹਾਂ ਕੋਲ ਵੀ ਸਟਾਕ ਨਾ ਹੋਣ ਕਰਕੇ ਆਮ ਲੋਕ ਬਹੁਤ ਪਰੇਸ਼ਾਨ ਹਨ।

ਇਹ ਵੀ ਪੜ੍ਹੋ: COVID-19: ਕਸ਼ਮੀਰ 'ਚ 65 ਸਾਲਾ ਬਜ਼ੁਰਗ ਦੀ ਮੌਤ, 649 ਤੱਕ ਪੁੱਜੀ ਪੀੜਤਾਂ ਦੀ ਗਿਣਤੀ

ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਅਤੇ ਆਮ ਲੋਕਾਂ ਨੂੰ ਜ਼ਰੂਰਤ ਦੀਆਂ ਵਰਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਅਜਿਹੇ ਹਾਲਾਤਾਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ABOUT THE AUTHOR

...view details