ਰੂਪਨਗਰ: ਪੰਜਾਬ ਸਰਕਾਰ ਵੱਲੋਂ ਕਰਫਿਊ ਦੇ ਦੌਰਾਨ ਮੈਡੀਕਲ ਸਟੋਰਸ ਬੰਦ ਰੱਖਣ ਤੇ ਲੋਕਾਂ ਨੂੰ ਉਨ੍ਹਾਂ ਦੇ ਘਰ ਹੀ ਦਵਾਈਆਂ ਦੀ ਮੁਹੱਈਆ ਕਰਵਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਰਫ਼ਿਊ ਦੇ ਦੌਰਾਨ ਜੇਕਰ ਕੋਈ ਵੀ ਕੈਮਿਸਟ ਦੁਕਾਨ ਖੋਲ੍ਹ ਕੇ ਦਵਾਈਆਂ ਵੇਚੇਗਾ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੈਡੀਕਲ ਸਟੋਰ ਖੋਲ੍ਹਣ ਵਾਲਿਆਂ 'ਤੇ ਕਾਰਵਾਈ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਕੁਝ ਮੈਡੀਕਲ ਸਟੋਰ ਮਾਲਕਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸਨ। ਇਸ ਦੌਰਾਨ ਰੂਪਨਗਰ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਕੀਤੀ।
ਇਸ ਬਾਰੇ ਦੱਸਦੇ ਹੋਏ ਡੀਐੱਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਪੈਟਰੋਲਿੰਗ ਟੀਮ ਵੱਲੋਂ ਕੁੱਝ ਸਿਵਲ ਹਸਪਤਾਲ ਨੇੜੇ ਕੁੱਝ ਮੈਡੀਕਲ ਸਟੋਰ ਖੁੱਲ੍ਹੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਉਨ੍ਹਾਂ ਟੀਮ ਨਾਲ ਪੁੱਜ ਕੇ ਦੁਕਾਨਾਂ ਬੰਦ ਕਰਵਾਈਆਂ। ਇਸ ਦੌਰਾਨ ਇੱਕ ਦੁਕਾਨਦਾਰ ਨੂੰ ਹਿਰਾਸਤ 'ਚ ਲਿਆ ਗਿਆ ਤੇ ਉਸ ਦਾ ਪੱਖ ਸੁਣਨ ਤੋਂ ਬਾਅਦ ਚੇਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ।
ਹੋਰ ਪੜ੍ਹੋ : ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਚੌਥੀ ਮੌਤ
ਡੀਐੱਸਪੀ ਨੇ ਕਿਹਾ ਕਿ ਪੰਜਾਬ 'ਚ ਕਰਫਿਊ ਦਾ ਸਮਾਂ ਵਧਾ ਕੇ 14 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ। ਜਨਤਾ ਦੀ ਮਦਦ ਲਈ ਮੈਡੀਕਲ ਸਟੋਰ ਵਾਲਿਆਂ ਨੂੰ ਕਰਫਿਊ ਦੇ ਦੌਰਾਨ ਮਰੀਜ਼ਾਂ ਦੇ ਘਰਾਂ ਤੱਕ ਹੀ ਦਵਾਈ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰ ਵਾਲਿਆਂ ਨੂੰ ਸਖ਼ਤ ਹਦਾਇਤ ਹੈ ਕਿ ਉਹ ਕਰਫਿਊ ਦੇ ਦੌਰਾਨ ਦੁਕਾਨ ਨਾ ਖੋਲ੍ਹਣ, ਤੇ ਮਹਿਜ ਲੋਕਾਂ ਨੂੰ ਜ਼ਰੂਰੀ ਦਵਾਈਆਂ ਹੀ ਸਪਲਾਈ ਕਰਨ, ਜੇਕਰ ਕੋਈ ਦੁਕਾਨ ਖੋਲ੍ਹ ਕੇ ਦਵਾਈਆਂ ਦੀ ਵੇਚੇਗਾ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।