ਪੰਜਾਬ

punjab

ETV Bharat / state

ਤੇਜ਼ਾਬ ਤੇ ਸ਼ਰਾਬ ਦੇ ਕੈਂਟਰ ਵਿਚਾਲੇ ਭਿਆਨਕ ਟੱਕਰ, ਅੱਗ 'ਚ ਜਿਉਂਦਾ ਝੁਲਸਿਆ ਡਰਾਇਵਰ - ਸ਼ਰਾਬ ਨਾਲ ਭਰੇ ਕੈਂਟਰ

ਨੰਗਲ ਚੰਡੀਗੜ੍ਹ ਮੁੱਖ ਸੜਕ ਕਸਬਾ ਭਨੂਪਾਲੀ ਨੇੜੇ ਤੇਜ਼ਾਬ ਨਾਲ ਭਰੇ ਟੈਂਕਰ ਅਤੇ ਇੱਕ ਸ਼ਰਾਬ ਨਾਲ ਭਰੇ ਕੈਂਟਰ ਦੀ ਟੱਕਰ ਹੋਈ। ਟੱਕਰ ਹੋਣ ਨਾਲ ਦੋਨਾਂ ਗੱਡੀਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਉੱਤੇ ਟੈਂਕਰ ਦੇ ਚਾਲਕ ਗੱਡੀ ਤੋਂ ਬਾਹਰ ਨਿਕਲ ਕੇ ਜਾਨ ਬਚਾਈ ਪਰ ਕੈਂਟਰ ਦਾ ਚਾਲਕ ਬਾਹਰ ਨਾ ਨਿਕਲ ਸਕਿਆ। ਜਿਸ ਕਾਰਨ ਉਸ ਦੀ ਅੱਗ ਵਿੱਚ ਝੁਲਸ ਕੇ ਮੌਤ ਹੋ ਗਈ।

ਫ਼ੋਟੋ
ਫ਼ੋਟੋ

By

Published : Jun 6, 2021, 1:00 PM IST

ਸ੍ਰੀ ਅਨੰਦਪੁਰ ਸਾਹਿਬ: ਨੰਗਲ ਚੰਡੀਗੜ੍ਹ ਮੁੱਖ ਸੜਕ ਕਸਬਾ ਭਨੂਪਾਲੀ ਨੇੜੇ ਤੇਜ਼ਾਬ ਨਾਲ ਭਰੇ ਟੈਂਕਰ ਅਤੇ ਇੱਕ ਸ਼ਰਾਬ ਨਾਲ ਭਰੇ ਕੈਂਟਰ ਦੀ ਟੱਕਰ ਹੋਈ। ਟੱਕਰ ਹੋਣ ਨਾਲ ਦੋਨਾਂ ਗੱਡੀਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਉੱਤੇ ਟੈਂਕਰ ਦੇ ਚਾਲਕ ਗੱਡੀ ਤੋਂ ਬਾਹਰ ਨਿਕਲ ਕੇ ਜਾਨ ਬਚਾਈ ਪਰ ਕੈਂਟਰ ਦਾ ਚਾਲਕ ਬਾਹਰ ਨਾ ਨਿਕਲ ਸਕਿਆ। ਜਿਸ ਕਾਰਨ ਉਸ ਦੀ ਅੱਗ ਵਿੱਚ ਝੁਲਸ ਕੇ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸੀ ਸ਼ਰਾਬ ਨਾਲ ਭਰਿਆ ਕੈਂਟਰ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲ ਆ ਰਹੀ ਸੀ ਅਤੇ ਤੇਜ਼ਾਬ ਨਾਲ ਭਰਿਆ ਟੈਂਕਰ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਸੀ। ਜਿਵੇਂ ਹੀ ਉਹ ਭਾਨੂਪਾਲੀ ਦੇ ਨਜ਼ਦੀਕ ਪਹੁੰਚੇ, ਦੋਵੇਂ ਵਾਹਨਾਂ ਦੀ ਇੱਕ ਦੂਜੇ ਨਾਲ ਟੱਕਰ ਹੋ ਗਈ।

ਵੇਖੋ ਵੀਡਓ

ਤੇਜ਼ਾਬ ਨਾਲ ਭਰੇ ਟੈਂਕਰ ਨੂੰ ਚਲਾ ਰਹੇ ਡਰਾਈਵਰ ਨੇ ਕਿਹਾ ਕਿ ਉਨ੍ਹਾਂ ਨੇ ਦੇਸੀ ਸ਼ਰਾਬ ਨਾਲ ਭਰੇ ਟਰੱਕ ਨੂੰ ਦੂਰੋਂ ਹੀ ਸੰਤੁਲਨ ਵਿਗੜਦੇ ਦੇਖ ਲਿਆ ਸੀ ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਟੈਂਕਰ ਸਾਈਡ ਉੱਤੇ ਖੜਾ ਕਰ ਲਿਆ ਪਰ ਬਾਅਦ ਵਿੱਚ ਕੈਂਟਰ ਸੰਤੁਲਨ ਵਿਗਾੜਦੇ ਹੋਏ ਉਨ੍ਹਾਂ ਦੀ ਟੈਂਕਰ ਵਿੱਚ ਆ ਕੇ ਵੱਜ ਜਿਸ ਤੋਂ ਬਾਅਦ ਦੋਵਾਂ ਗੱਡੀਆਂ ਵਿੱਚ ਅੱਗ ਲੱਗ ਗਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੈਂਕਰ ਵਿੱਚੋ ਬੜੀ ਮੁਸ਼ਕਲ ਬਾਹਰ ਨਿਕਲ ਕੇ ਜਾਨ ਬਚਾਈ ਤੇ ਉਨ੍ਹਾਂ ਨੇ ਕੈਂਟਰ ਚੋਂ ਚਾਲਕ ਨੂੰ ਵੀ ਬਾਹਰ ਕਢ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਦਰਵਜ਼ਾ ਫਸਿਆ ਹੋਇਆ ਸੀ ਜਿਸ ਕਰਕੇ ਉਹ ਖੁਲ ਨਾ ਸਕਿਆ ਤੇ ਉਹ ਕੈਂਟਰ ਵਿੱਚ ਹੀ ਝੁਲਸ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਗੱਡੀਆਂ ਨੂੰ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਨੇ ਕਾਬੂ ਕੀਤਾ।

ਏਸੀਪੀ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਰਾਬ ਨਾਲ ਭਰੇ ਕੈਂਟਰ ਨੰਬਰ ਐਚਪੀ 23 ਸੀ 0646 ਦੇ ਡਰਾਈਵਰ, ਜਿਸਦੀ ਮੌਤ ਹੋ ਗਈ ਹੈ।

ABOUT THE AUTHOR

...view details