ਪੰਜਾਬ

punjab

ETV Bharat / state

ਉਸਾਰੀ ਅਧੀਨ ਫਲਾਈਓਵਰ ਕਾਰਨ ਵਾਪਰ ਰਹੇ ਸੜਕ ਹਾਦਸੇ, ਲੋਕ ਪ੍ਰੇਸ਼ਾਨ - Latest Punjabi NEws

ਰੂਪਨਗਰ ਦੇ ਨੰਗਲ ਵਿਖੇ ਰੇਲਵੇ ਰੋਡ ਵੇਰਕਾ ਬੂਥ ਨਜ਼ਦੀਕ ਨਿਰਮਾਣਧੀਨ ਪਏ ਫਲਾਈਓਵਰ ਕਾਰਨ ਕਈ ਸੜਕੇ ਹਾਦਸੇ ਵਾਪਰ ਰਹੇ ਹਨ। ਇਸ ਸਬੰਧੀ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲ ਢੁੱਕਵੇਂ ਹੱਲ ਦੀ ਮੰਗ ਕੀਤੀ ਹੈ।

Accidents occurring due to flyovers under construction in Nangal
ਨਿਰਮਾਣਧੀਨ ਫਲਾਈਓਵਰ ਕਾਰਨ ਵਾਪਰ ਰਹੇ ਨੇ ਸੜਕੀ ਹਾਦਸੇ

By

Published : Mar 16, 2023, 1:50 PM IST

ਨਿਰਮਾਣਧੀਨ ਫਲਾਈਓਵਰ ਕਾਰਨ ਵਾਪਰ ਰਹੇ ਨੇ ਸੜਕੀ ਹਾਦਸੇ





ਰੂਪਨਗਰ :
ਨੰਗਲ ਵਿੱਚ ਨਿਰਮਾਣ ਅਧੀਨ ਫਲਾਈਓਵਰ ਕਰਕੇ ਸ਼ਹਿਰ ਦੀ ਸ਼ੁਰੂਆਤ ਉਤੇ ਹੀ ਰਸਤੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਤਾਂ ਕਿ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਸਕੇ। ਨੰਗਲ ਰੇਲਵੇ ਰੋਡ ਵੇਰਕਾ ਬੂਥ ਦੇ ਕੋਲ ਮਾਰਗ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਤਾਂ ਕਿ ਨੰਗਲ ਬੱਸ ਸਟੈਂਡ ਤੋਂ ਆਉਣ ਵਾਲੀਆਂ ਬੱਸਾਂ ਅਤੇ ਅਵਾਜਾਈ ਨਹਿਰ ਦੇ ਨਾਲ ਲਗਦੇ ਮਾਰਗ ਵੱਲੋਂ ਜਾ ਸਕਣ ਤੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਉਣ ਵਾਲੀ ਆਵਾਜਾਈ ਰੇਲਵੇ ਰੋਡ ਰਾਹੀਂ ਹੋ ਕੇ ਗੁਜ਼ਰ ਸਕੇ।

ਇਹ ਵੀ ਪੜ੍ਹੋ :AAP Govt 1 year Complete: ਪੰਜਾਬ 'ਚ ਆਪ ਸਰਕਾਰ ਦਾ ਇਕ ਸਾਲ ਪੂਰਾ, ਜਾਣੋ, ਕਿਹੜੀਆਂ ਗਾਰੰਟੀਆਂ ਨੂੰ ਪਿਆ ਬੂਰ ਤੇ ਕਿਹੜੀਆਂ ਅਜੇ ਬਾਕੀ

ਵਾਹਨ ਚਾਲਕਾਂ ਨਾਲ ਗੱਲਬਾਤ :ਇਨ੍ਹਾਂ ਮਾਰਗਾਂ ਉਤੇ ਟ੍ਰੈਫਿਕ ਕਾਫੀ ਪ੍ਰਭਾਵਿਤ ਰਹਿੰਦੀ ਹੈ ਅਤੇ ਅਕਸਰ ਦੇਖਿਆ ਗਿਆ ਹੈ ਕਿ ਰੇਲਵੇ ਰੋਡ ਵੇਰਕਾ ਬੂਥ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਉਣ ਵਾਲੇ ਵਾਹਨ ਇਕਦਮ ਯੂ-ਟਰਨ ਲੈ ਲੈਂਦੇ ਹਨ, ਜਿਸ ਕਰਕੇ ਇਸ ਜਗ੍ਹਾ ਉਤੇ ਲਗਾਤਾਰ ਹਾਦਸੇ ਵੱਧਦੇ ਜਾ ਰਹੇ ਹਨ। ਸਾਡੀ ਟੀਮ ਵੱਲੋਂ ਜਦੋਂ ਇਸ ਜਗ੍ਹਾ ਉਤੇ ਜਾਕੇ ਯੂ-ਟਰਨ ਲੈਣ ਵਾਲੇ ਵਾਹਨ ਚਾਲਕਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜੇ ਹੋਏ ਸਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਾਮ ਤੋਂ ਬਚਣ ਕਰਕੇ ਯੂ ਟਰਨ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਇਸ ਜਗ੍ਹਾ ਉਤੇ ਯੂ ਟਰਨ ਲੈਣਾ ਗਲਤ ਹੈ।

ਇਹ ਵੀ ਪੜ੍ਹੋ :Kotakpura Golikand: ਪ੍ਰਕਾਸ਼ ਸਿੰਘ ਬਾਦਲ ਦੀ ਅਰਜ਼ੀ ਮਨਜ਼ੂਰ, ਸੁਖਬੀਰ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਹਾਦਸਿਆਂ ਨੂੰ ਰੋਕਣ ਸਬੰਧੀ ਕਈ ਵਾਰ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਗਈ ਮੰਗ :ਇਥੇ ਇਹ ਵੀ ਦਸਣਯੋਗ ਹੈ ਕਿ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੰਗਲ ਰੇਲਵੇ ਰੋਡ ਉੱਪਰ ਸੜਕ ਅਕਸਰ ਹਾਦਸੇ ਹੁੰਦੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਵੀ ਜਾ ਚੁੱਕਿਆ ਹਨ ਕਿਉਕਿ ਨੰਗਲ ਵਿਚ ਫਲਾਈਓਵਰ ਬਣਨ ਕਾਰਨ ਮਾਰਗ ਨੂੰ ਡਾਇਵਰਟ ਕੀਤਾ ਗਿਆ ਹੈ। ਨੰਗਲ ਰੇਲਵੇ ਰੋਡ ਦੇ ਕੋਲ ਮਾਰਗ ਨੂੰ ਦੋ ਹਿੱਸਿਆ ਵਿੱਚ ਵੰਡਿਆ ਗਿਆ ਹੈ। ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਟਰੈਫਿਕ ਅਤੇ ਦੇ ਆਉਣ ਕਾਰਨ ਨੰਗਲ ਵਿੱਚ ਕਾਫੀ ਆਵਾਜਾਈ ਰਹਿੰਦੀ ਹੈ, ਜਿਸਨੂੰ ਲੈ ਕੇ ਲੋਕਾਂ ਵੱਲੋਂ ਅਕਸਰ ਮੰਗ ਕੀਤੀ ਗਈ ਸੀ ਕਿ ਰੇਲਵੇ ਰੋਡ ਕੋਲ ਦੋ ਹਿੱਸਿਆਂ ਵਿਚ ਵੰਡੇ ਗਏ ਮਾਰਗ ਦੇ ਉਤੇ ਸਖਤ ਪ੍ਰਬੰਧ ਕੀਤੇ ਜਾਣ। ਇਸ ਜਗ੍ਹਾ ਤੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਦੂਜੇ ਪਾਸੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਤਾਂ ਕਿ ਕੋਈ ਵੱਡਾ ਹਾਦਸਾ ਇਸ ਜਗਾ ਤੇ ਨਾ ਹੋ ਸਕੇ।

ABOUT THE AUTHOR

...view details