ਪੰਜਾਬ

punjab

ETV Bharat / state

Protest Against Accident : ਨੰਗਲ-ਕਲਮਾ ਮੋੜ ’ਤੇ ਟਿੱਪਰ ਦੀ ਟੱਕਰ ਨਾਲ 45 ਸਾਲ ਦੇ ਵਿਅਕਤੀ ਦੀ ਗਈ ਜਾਨ, ਨਹੀਂ ਰੁਕ ਰਹੇ ਹਾਦਸੇ, ਲੋਕਾਂ ਨੇ ਲਾਇਆ ਧਰਨਾ - A 45 year old man died

ਨੰਗਲ-ਕਲਮਾ ਮੋੜ ’ਤੇ ਟਿੱਪਰਾਂ ਕਾਰਨ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਹਾਦਸੇ ਵਿੱਚ 45 ਸਾਲਾ ਸਤੀਸ਼ ਕੁਮਾਰ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।

Accidents due to tippers at Nangal Kalma turn, people protested
Protest Against Accident : ਨੰਗਲ-ਕਲਮਾ ਮੋੜ ’ਤੇ ਟਿੱਪਰ ਦੀ ਟੱਕਰ ਨਾਲ 45 ਸਾਲ ਦੇ ਵਿਅਕਤੀ ਦੀ ਗਈ ਜਾਨ, ਨਹੀਂ ਰੁਕ ਰਹੇ ਹਾਦਸੇ, ਲੋਕਾਂ ਨੇ ਲਾਇਆ ਧਰਨਾ

By ETV Bharat Punjabi Team

Published : Aug 29, 2023, 7:36 PM IST

ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦੋ ਹੋਏ ਪਿੰਡ ਵਾਸੀ।

ਰੂਪਨਗਰ :ਨੰਗਲ-ਕਲਮਾਂ ਮੋੜ ਸੜਕ ਉੱਤੇ ਇੱਕ ਟਿੱਪਰ ਨੇ 45 ਸਾਲਾ ਸਤੀਸ਼ ਕੁਮਾਰ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਇਸਦੇ ਰੋਸ ਵਜੋਂ ਪਿੰਡ ਵਾਲਿਆਂ ਤੇ ਪੀੜਤ ਪਰਿਵਾਰ ਨੇ ਧਰਨਾ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਨੰਗਲ ਵਿੱਚ ਫਲਾਈਓਵਰ ਬਣਨ ਕਾਰਨ ਨੰਗਲ ਕਲਮਾਂ ਮੌੜ ਰੋਡ ’ਤੇ ਟਰੈਫਿਕ ਡਾਇਵਰਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਸ ਸੜਕ ’ਤੇ ਪੈਂਦੇ ਪਿੰਡਾਂ ਵਿੱਚ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਹਾਦਸੇ ਦਾ ਮਾਮਲਾ ਵੀ ਪਿੰਡ ਸੁਖਸਾਲ ਤੋਂ ਸਾਹਮਣੇ ਆਇਆ ਹੈ, ਜਿੱਥੇ 45 ਸਾਲਾ ਸਤੀਸ਼ ਕੁਮਾਰ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।

ਪਿੰਡ ਵਾਲਿਆਂ ਨੇ ਲਾਇਆ ਧਰਨਾ :ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਖਸਾਲ ਨੇੜੇ ਟਿੱਪਰ ਨੇ ਚਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਦੇਰ ਰਾਤ ਤੋਂ ਹੀ ਸੜਕ ਜਾਮ ਕਰਕੇ ਇਸ ਹਾਦਸੇ ਸਬੰਧੀ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਲਈ ਹੋ ਰਹੇ ਹਾਦਸੇ :ਦਰਅਸਲ ਜਦੋਂ ਦਾ ਨੰਗਲ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਰੋਪੜ, ਆਨੰਦਪੁਰ ਸਾਹਿਬ, ਨੰਗਲ ਊਨਾ ਜਾਣ ਵਾਲੇ ਵੱਡੇ ਵਾਹਨਾਂ ਅਤੇ ਬੱਸਾਂ ਨੂੰ ਜਾਣ ਲਈ ਅਨੰਦਪੁਰ ਸਾਹਿਬ ਝੱਜ ਚੌਂਕ ਹੋ ਕੇ ਹਿਮਾਚਲ ਨੂੰ ਜਾਣ ਲਈ ਡਾਈਵਰਟ ਕੀਤਾ ਹੋਇਆ ਹੈ। ਪਰ ਇਹ ਰਸਤਾ ਛੋਟਾ ਹੋਣ ਦੇ ਕਾਰਨ ਟਰੱਕ ਅਤੇ ਬੱਸਾਂ ਤੇਜ਼ ਗਤੀ ਵਿੱਚ ਨਿੱਕਲਦੀਆਂ ਹਨ। ਇਸ ਕਰਕੇ ਰੋਜ਼ਾਨਾਂ ਕੋਈ ਐਕਸੀਡੈਂਟ ਹੋ ਰਿਹਾ ਹੈ। ਇਹੀ ਨਹੀਂ, ਇਹ ਕਰੈਸ਼ਰ ਜ਼ੋਨ ਹੋਣ ਕਰਕੇ ਵੀ ਇੱਥੇ ਹਾਦਸੇ ਵਾਪਰ ਰਹੇ ਹਨ।

ਪਹਿਲਾਂ ਵੀ ਹੋਏ ਨੇ ਹਾਦਸੇ :ਇਸ ਘਟਨਾ ਤੋਂ ਪਹਿਲਾ ਵੀ ਇਸੇ ਸੜਕ ਪਰ 28 ਜੁਲਾਈ ਨੂੰ ਸਵੇਰੇ ਬਜ਼ਰੀ ਨਾਲ ਭਰੇ ਹੋਏ ਓਵਰਲੋਡ ਟਿੱਪਰ ਨੇ ਪਿੰਡ ਭਲਾਣ ਵਿਖੇ ਮੋਟਰ ਸਾਈਕਲ ਨੂੰ ਟੱਕਰ ਮਾਰ ਕੇ ਸਕੂਲ ਜਾਂਦੀਆਂ ਦੋ ਬੱਚਿਆਂ ਅਤੇ ਇੱਕ ਲੜਕੇ ਨੂੰ ਲਪੇਟ ਲਿਆ ਸੀ। ਇਸ ਨਾਲ ਇੱਕ ਲੜਕੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਪਿੰਡ ਵਾਲਿਆਂ ਨੇ ਧਰਨਾ ਲਾ ਕੇ ਰੋਡ ਜਾਮ ਕੀਤਾ ਅਤੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜੀ।

ABOUT THE AUTHOR

...view details