ਪੰਜਾਬ

punjab

'ਅਕਾਲੀ ਦਲ ਫੌੜੀਆਂ 'ਤੇ ਚੱਲ ਰਹੀ ਪਾਰਟੀ, ਉਨ੍ਹਾਂ ਕੋਲ ਆਪਣਾ ਕੁੱਝ ਨਹੀਂ'

By

Published : Jan 22, 2020, 4:46 PM IST

CAA ਕਾਰਨ ਅਕਾਲੀ ਦਲ ਨੇ ਦਿੱਲੀ ਵਿੱਚ ਚੋਣਾਂ ਨਾ ਲੜਨ ਦਾ ਫੈ਼ਸਲਾ ਲਿਆ ਹੈ। ਰੂਪਨਗਰ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਅਕਾਲੀਆਂ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਅਕਾਲੀਆਂ ਕੋਲ ਆਪਣਾ ਕੁਝ ਨਹੀਂ ਰਿਹਾ, ਇਨ੍ਹਾਂ ਕੋਲ ਜਿਹੜੀਆਂ ਭਾਜਪਾ ਦੀਆਂ ਫੌੜੀਆਂ ਸੀ ਉਹ ਵੀ ਗਈਆਂ। ਇਹ ਤਾਂ ਡਿੱਗੇ ਹਨ, ਅੱਜ ਵੀ ਜਾਂ ਕੱਲ੍ਹ ਡਿੱਗ ਜਾਣਗੇ।

AAP district media, bjp and akali
ਫ਼ੋਟੋ

ਰੂਪਨਗਰ: 8 ਫ਼ਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਹਿਲਾਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ, ਪਰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਹਵਾਲਾ ਦੇ ਕੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਜਦਕਿ ਇਸ ਦੇ ਪਿੱਛੇ ਰਾਜਨੀਤਿਕ ਕਾਰਨ ਦੱਸੇ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 'ਤੇ ਵੀ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ ਹਨ।

ਰੂਪਨਗਰ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿੱਚ ਚੋਣਾਂ ਨਾ ਲੜਨਾ ਅਤੇ ਨਾਗਰਿਕਤਾ ਸੋਧ ਬਿੱਲ ਦਾ ਤਰਕ ਦੇਣਾ ਇਹ ਕੇਵਲ ਡਰਾਮਾ ਹੈ।

ਵੇਖੋ ਵੀਡੀਓ

ਰਣਜੀਤ ਸਿੰਘ ਨੇ ਕਿਹਾ ਜੋ ਪਹਿਲਾਂ ਵਾਜਪਾਈ ਵਾਲੀ ਭਾਜਪਾ ਹੁੰਦੀ ਸੀ ਹੁਣ ਉਹ ਨਹੀਂ ਹੈ, ਬਲਕਿ ਹੁਣ ਸਿੰਗਲ ਬੈਨ ਮੋਦੀ ਵਾਲੀ ਭਾਜਪਾ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਹੁਣ ਅਕਾਲੀਆਂ ਨੂੰ ਹੱਥ ਨਹੀਂ ਫੜਾਇਆ ਹੈ।
ਉ੍ਨ੍ਹਾਂ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੀ ਅਕਾਲੀ ਦਲ ਤੇ ਭਾਜਪਾ ਵਿੱਚ ਦਰਾਰ ਪਾਵੇਗੀ, ਇਸ ਸਵਾਲ 'ਤੇ ਰਣਜੀਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਤਾਂ ਅਜੇ ਭਾਜਪਾ ਵਾਲਿਆਂ ਨੇ ਅਕਾਲੀਆਂ ਨੂੰ ਅੰਗੂਠਾ ਦਿਖਾਇਆ ਹੈ। ਭਾਜਪਾ ਪੰਜਾਬ ਚੋਣਾਂ ਵਿੱਚ ਅਕਾਲੀਆਂ ਦੇ ਗੱਲ ਵਿੱਚ ਅੰਗੂਠਾ ਦੇਣਗੇ।

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਕਾਫੀ ਪੁਰਾਣਾ ਗਠਬੰਧਨ ਹੈ ਅਤੇ ਅਕਾਲੀ ਦਲ ਇਸ ਗਠਬੰਧਨ ਨੂੰ ਪੰਜਾਬ ਵਿੱਚ ਕਾਇਮ ਰੱਖਣ ਦੀ ਗੱਲ ਆਖ ਰਿਹਾ ਹੈ, ਪਰ ਪੰਜਾਬ ਵਿੱਚ ਭਾਜਪਾ ਦੇ ਕੁਝ ਛੋਟੇ ਵੱਡੇ ਨੇਤਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਕੱਲੇ ਲੜਨ ਦੀ ਗੱਲ ਆਖ ਰਹੇ ਹਨ, ਉਧਰ ਆਮ ਆਦਮੀ ਪਾਰਟੀ ਨੂੰ ਵੀ ਇਸ 'ਤੇ ਰਾਜਨੀਤੀ ਕਰਨ ਦਾ ਪੂਰਾ ਮੌਕਾ ਮਿਲ ਗਿਆ ਹੈ।

ਇਹ ਵੀ ਪੜ੍ਹੋ: ਮਹਿਲਾ ਉੱਤੇ ਗੋਲੀ ਚਲਾਉਣ ਵਾਲੇ ASI ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ABOUT THE AUTHOR

...view details