ਰੂਪਨਗਰ: ਨਹਿਰੂ ਸਟੇਡੀਅਮ ਵਿੱਚ ਬੜੀ ਧੂਮਧਾਮ ਤੇ ਉਤਸ਼ਾਹ ਨਾਲ 71ਵੇਂ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ 'ਤੇ ਖੇਡ ਮੰਤਰੀ ਗੁਰਜੀਤ ਸਿੰਘ ਰਾਣਾ ਨੇ ਤਿਰੰਗਾ ਲਹਿਰਾਇਆ। ਨਹਿਰੂ ਸਟੇਡੀਅਮ 'ਚ ਰੇਤ ਦੀ ਕਲਾਕਾਰੀ ਕਰਨ ਵਾਲੇ ਕਲਾਕਾਰ ਦੇਸ਼ ਰਾਜਨ ਸ਼ਰਮਾ ਨੇ ਇੱਕ ਵੱਖਰੇ ਢੰਗ ਨਾਲ ਗਣਤੰਤਰ ਦਿਵਸ ਦਾ ਸੰਦੇਸ਼ ਦਿੱਤਾ।
ਗਣਤੰਤਰ ਦਿਵਸ ਮੌਕੇ ਕਲਾਕਾਰ ਨੇ ਰੇਤ ਦੀ ਕਲਾਕ੍ਰਿਤੀ ਨਾਲ ਦਿੱਤਾ ਇੱਕਜੁੱਟਤਾ ਦਾ ਸੰਦੇਸ਼ - Republic Day
ਰੂਪਨਗਰ 'ਚ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ 'ਚ ਰੇਤ ਦੀ ਕਲਾਕਾਰੀ ਕੀਤੀ। ਇਸ ਕਲਾਕ੍ਰਿਤੀ 'ਚ ਵੱਖ-ਵੱਖ ਧਰਮਾਂ ਦੇ ਚਿੰਨ੍ਹ ਬਣਾਏ, ਜਿਸ ਨਾਲ ਇਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੇਸ਼ ਰਾਜਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰੇਤ ਦੀ ਕਲਾਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਮਰਾਜਾਂ ਨੇ ਰਾਜ ਕੀਤਾ ਹੈ ਤੇ ਹਜ਼ਾਰਾਂ ਸਾਲਾਂ ਤੋਂ ਇੱਥੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਮਿਲ ਕੇ ਰਹਿ ਰਹੇ ਹਨ ਜਿਸ ਵਿਚਾਰ ਨੂੰ ਮੈਂ ਇਸ ਕਲਾਕ੍ਰਿਤੀ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਕਲਾਕ੍ਰਿਤੀ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਸਮਰਾਟ ਅਸ਼ੋਕ ਤ੍ਰਿਮੂਰਤੀ, ਬ੍ਰਹਮਾ ਵਿਸ਼ਨੂੰ ਮਹੇਸ਼, ਮਹਾਤਮਾ ਬੁੱਧ ਅਤੇ ਅਕਬਰ ਦੀ ਗ੍ਰੇਟ ਇਨ੍ਹਾਂ ਸਾਰਿਆ ਦੇ ਆਈਕਾਨ ਨੂੰ ਇਸ ਕਲਾਕ੍ਰਿਤੀ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਕਲਾਕ੍ਰਿਤੀ ਵਿੱਚ ਭਾਰਤ ਦਾ ਸੰਵਿਧਾਨ ਅਤੇ ਤਿਰੰਗਾ ਝੰਡਾ ਵੀ ਬਣਾਇਆ ਗਿਆ ਹੈ।