ਪੰਜਾਬ

punjab

ETV Bharat / state

ਸਰਹਿੰਦ ਫਤਹਿ ਦਿਵਸ ਮੌਕੇ ਨੂਰਪੁਰ ਬੇਦੀ ਵਿਖੇ ਕਿਸਾਨਾਂ ਨੇ ਕੀਤੀ ਵਿਸ਼ਾਲ ਕਾਨਫ਼ਰੰਸ - ਵਿਸ਼ਾਲ ਕਾਨਫ਼ਰੰਸ ਦਾ ਆਯੋਜਨ

ਪਿੰਡ ਅਬਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਥਾਨਕ ਇਕਾਈ ਵੱਲੋਂ ਵਿਸ਼ਾਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਪੰਜਾਬੀ ਗਾਇਕ ਪੰਮਾ ਡੂੰਮੇਵਾਲ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਗਿਆ।

ਕਾਨਫ਼ਰੰਸ ਮੌਕੇ ਇਕੱਤਰ ਹੋਏ ਕਿਸਾਨ ਆਗੂ
ਕਾਨਫ਼ਰੰਸ ਮੌਕੇ ਇਕੱਤਰ ਹੋਏ ਕਿਸਾਨ ਆਗੂ

By

Published : May 12, 2021, 6:22 PM IST

ਰੂਪਨਗਰ:ਸਰਹਿੰਦ ਫਤਹਿ ਦਿਵਸ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਅਬਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਥਾਨਕ ਇਕਾਈ ਵੱਲੋਂ ਵਿਸ਼ਾਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।

ਗੌਰਤਲਬ ਹੈ ਕਿ ਬੇਸ਼ੱਕ ਇਸ ਕਾਨਫ਼ਰੰਸ ਦਾ ਆਯੋਜਨ ਕਰਨ ਵਾਲੇ ਆਯੋਜਕਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਵੱਡੇ ਆਗੂ ਅਬਿਆਣਾ ਵਿਖੇ ਹੋਣ ਵਾਲੀ ਕਾਨਫਰੰਸ ਦੇ ਵਿੱਚ ਪਹੁੰਚਣਗੇ ਪਰੰਤੂ ਰਾਕੇਸ਼ ਟਿਕੈਤ ਦੇ ਬੇਟੇ ਨੂੰ ਛੱਡ ਕੇ ਕੋਈ ਵੱਡਾ ਨਾਮ ਇਸ ਕਾਨਫ਼ਰੰਸ ਵਿੱਚ ਦੇਖਣ ਨੂੰ ਨਹੀਂ ਮਿਲਿਆ।

ਨੂਰਪੁਰ ਬੇਦੀ ਵਿਖੇ ਵਿਸ਼ਾਲ ਕਾਨਫ਼ਰੰਸ
ਇਸ ਮੌਕੇ ਸਥਾਨਕ ਪੰਜਾਬੀ ਲੋਕ ਗਾਇਕ ਪੰਮਾ ਡੂੰਮੇਵਾਲ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਵੀ ਕੀਤਾ ਗਿਆ ਗ਼ੌਰਤਲਬ ਹੈ ਕਿ ਪਿਛਲੇ ਮਹੀਨੇ ਇਸ ਖੇਤਰ ਦੇ ਨਜ਼ਦੀਕੀ ਪਿੰਡ ਚਹਿੜ ਮੁਜ਼ਾਹਰਾ ਵਿਖੇ ਵੀ ਕਿਸਾਨੀ ਕਾਨਫ਼ਰੰਸ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਤੇਈ ਲੋਕਾਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਲੋਕ ਗਾਇਕ ਪੰਮਾ ਡੂਮੇਵਾਲ ਵੀ ਇੱਕ ਹਨ। ਉਧਰ ਅੱਜ ਇਸ ਕਾਨਫ਼ਰੰਸ ਦੇ ਵਿਚ ਪਹੁੰਚੇ ਕਿਸਾਨੀ ਆਗੂਆਂ ਨੇ ਕਿਹਾ ਕਿ ਸਰਕਾਰਾਂ ਦਮਨਕਾਰੀ ਨੀਤੀ ਅਪਣਾ ਕੇ ਕਿਸਾਨਾਂ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਪ੍ਰੰਤੂ ਕਿਸਾਨ ਜਿਸ ਜਜ਼ਬੇ ਦੇ ਨਾਲ ਦਿੱਲੀ ਦੇ ਵਿੱਚ ਬੈਠੇ ਹੋਏ ਹਨ ਉਹ ਇੱਥੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਉੱਠਣਗੇ।

ABOUT THE AUTHOR

...view details