ਰੂਪਨਗਰ: ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਊਂਟਐਵਰੇਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਰੋਪੜ ਵਾਸੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋ ਛੋਟੀ ਉਮਰ ਦੀ ਪਹਿਲੀ ਲੜਕੀ ਹੈ ਜਿਸਨੇ ਮਾਊਂਟ ਐਵਰੇਸਟ ਦੇ ਬੈਂਸ ਕੈਂਪ ’ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਘੱਟ ਆਕਸੀਜਨ ਵਿੱਚ ਠੰਡੀਆਂ ਤੇ ਤੇਜ ਹਵਾਵਾਂ ਨੂੰ ਸਹਿੰਦੇ ਹੋਏ ਤੰਗ ਅਤੇ ਅੋਖੇ ਰਸਤਿਆਂ ਵਿੱਚੋਂ ਗੁਜ਼ਾਰਦੇ ਹੋਏ ਸਾਨਵੀ ਨੇ ਲਗਭਗ 65 ਕਿਲੋਮੀਟਰ ਦਾ ਇਹ ਟ੍ਰੈਕ ਨੋ ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸਾਨਵੀ ਸੂਦ ਨੇ 5,364 ਮੀਟਰ ਦੀ ਉਚਾਈ ’ਤੇ ਪੁੱਜੇ ਜਿੱਥੇ ਕਿ ਭਾਰਤ,ਪੰਜਾਬ ਅਤੇ ਰੋਪੜ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਉਸਨੇ ਮਾਤਾ ਪਿਤਾ ਨਾਮ ਵੀ ਛੋਟੀ ਉਮਰ ਵਿੱਚ ਹੀ ਚਮਕਾ ਦਿੱਤਾ ਹੈ। ਮੁਹਾਲੀ ਦੇ ਯਾਦਵਿੰਦਰਾ ਸਕੂਲ ਵਿੱਚ ਦੂਸਰੀ ਜਮਾਤ ਵਿੱਚ ਪੜ੍ਹਦੀ ਸਾਨਵੀ ਸੂਦ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਹੇ ਹਨ।