ਰੂਪਨਗਰ: ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 71ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ। ਮੇਲੇ ਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ, ਕੋਟ ਪੁਰਾਣ, ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ। ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰੀਰਕ ਤੰਦਰੁਸਤੀ ਲਈ ਖੇਡ ਮੈਦਾਨਾਂ 'ਚ ਆਉਣ ਅਤੇ ਖੇਡਾਂ 'ਚ ਵੱਡੀਆਂ ਪ੍ਰਰਾਪਤੀਆਂ ਹਾਸਿਲ ਕਰਕੇ ਕਾਲਜ, ਇਲਾਕਾ ਤੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ 'ਚ ਰੌਸ਼ਨ ਕਰਨ। ਇਸ ਦੇ ਨਾਲ ਹੀ ਓਹਨਾ ਵੱਲੋਂ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ।
ਕੰਪਿਊਟਰ ਵਿਭਾਗ ਦੇ ਵਿਦਿਆਰਥੀ:ਖੇਡ ਸਮਾਰੋਹ ਦਾ ਆਗਾਜ਼ ਕਾਲਜ ਸ਼ਬਦ ਨਾਲ ਸ਼ੁਰੂ ਹੋਇਆ। ਮਾਰਚ ਪਾਸਟ 'ਚ ਅੰਤਰ ਰਾਸ਼ਟਰੀ ਖਿਡਾਰੀ ਅਰੁਣ ਕੁਮਾਰ ਦੀ ਅਗਵਾਈ ਹੇਠ ਕਾਲਜ ਦਾ ਝੰਡਾ ਲੈ ਕੇ ਅਗਵਾਈ ਕੀਤੀ ਜਿਸ 'ਚ ਐੱਨਸੀਸੀ, ਐੱਨਐੱਸਐੱਸ., ਰੈੱਡ ਰਿਬਨ ਕਲੱਬ, ਸਰੀਰਕ ਸਿੱਖਿਆ, ਕਾਮਰਸ, ਆਰਟਸ, ਸਾਇੰਸ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖਿਡਾਰੀ ਕਰਮਨਦੀਪ ਤੇ ਮਨਿੰਦਰ ਸਿੰਘ ਨੇ ਮਸ਼ਾਲ ਪ੍ਰਚੰਡ ਕਰ ਕੇ ਖੇਡ ਪ੍ਰਤੀ ਅਨੁਸ਼ਾਸਨ ਭਾਵਨਾਂ ਦਾ ਸਬੂਤ ਦਿੱਤਾ ।
ਖੇਡਣ ਦੀ ਸਹੁੰ ਚੁਕਾਈ:ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਅਰੁਣ ਕੁਮਾਰ ਦੀ ਅਗਵਾਈ ਵਿੱਚ ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ ਐਨ.ਸੀ.ਸੀ., ਰੈੱਡ ਰਿਬਨ ਕਲੱਬ ਦੇ ਨਾਲ-ਨਾਲ ਐਨ.ਐਸ.ਐਸ. ਵਲੰਟੀਅਰਾਂ, ਸਰੀਰਕ ਸਿੱਖਿਆ ਵਿਭਾਗ, ਕਾਮਰਸ ਵਿਭਾਗ, ਆਰਟਸ ਵਿਭਾਗ, ਸਾਇੰਸ ਵਿਭਾਗ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਰਮਨਦੀਪ ਅਤੇ ਮਨਿੰਦਰ ਸਿੰਘ ਵੱਲੋਂ ਖੇਡ ਮਸ਼ਾਲ ਜਗਾਈ ਗਈ ਜਦੋਂ ਕਿ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਜਸਮੀਨ ਕੌਰ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ।