ਪੰਜਾਬ

punjab

ETV Bharat / state

Hola Mohalla 2023 : ਇਸ ਖਾਸ ਮੌਕੇ ਸੰਗਤ ਲਈ ਸ਼ਟਲ ਬੱਸ ਸੇਵਾ ਦਾ ਪ੍ਰਬੰਧ, ਜਾਣੋ ਹੋਰ ਕਿਹੜੀਆਂ ਸਹੂਲਤਾਂ ਮਿਲਣਗੀਆਂ

ਹੋਲੇ ਮਹੱਲੇ 2023 ਮੌਕੇ ਸ਼ਰਧਾਲੂਆਂ ਲਈ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਹੈ।

Hola Mohalla 2023
Hola Mohalla 2023

By

Published : Feb 23, 2023, 10:52 AM IST

ਰੂਪਨਗਰ :ਹੋਲਾ ਮਹੱਲਾ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਲਈ ਜ਼ਿਲ੍ਹਾ ਰੂਪਨਗਰ ਵਿਖੇ ਆਉਂਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਰਧਾਲੂਆਂ ਨੂੰ ਆਵਾਜਾਈ ਲਈ ਸਹੂਲਤ ਪ੍ਰਦਾਨ ਕਰਦੇ ਹੋਏ 6 ਮਾਰਚ ਤੋਂ 8 ਮਾਰਚ ਤੱਕ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ। ਇਸ ਸੰਬਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ।


70 ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਨਰਲ ਮੈਨੇਜਰ ਰੋਡਵੇਜ਼ ਗੁਰਸੇਵਕ ਸਿੰਘ ਰਾਜਪਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਗਤ ਦੀ ਸਹੂਲਤ ਲਈ 70 ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ। ਇਹ ਬੱਸ ਸੇਵਾ ਯਕੀਨੀ ਤੌਰ ਉੱਤੇ 24 ਘੰਟੇ ਲਈ ਉਪਲੱਬਧ ਰਹਿਣ।

ਬਜ਼ੁਰਗ, ਬੱਚੇ ਤੇ ਔਰਤਾਂ ਦਾ ਖਾਸ ਧਿਆਨ : ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਦੇ ਪੁੱਜਣ ਨਾਲ ਵਾਹਨਾਂ ਦੀ ਆਵਾਜਾਈ ਸਚਾਰੂ ਢੰਗ ਨਾਲ ਨਹੀਂ ਹੋ ਪਾਉਂਦੀ। ਇਸ ਕਾਰਨ ਵੱਡੇ ਪੱਧਰ ਉੱਤੇ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਸ਼ਟਲ ਬੱਸ ਸੇਵਾ ਨਾਲ ਵਿਸ਼ੇਸ਼ ਤੌਰ ਉੱਤੇ ਬਜ਼ੁਰਗ ਬੱਚਿਆਂ ਅਤੇ ਔਰਤਾਂ ਨੂੰ ਸਫਰ ਕਰਨ ਵਿਚ ਕਾਫੀ ਆਸਾਨੀ ਹੋਵੇਗੀ।

24 ਘੰਟੇ ਸੇਵਾ ਜਾਰੀ ਰਹੇਗੀ : ਡਾ. ਪ੍ਰੀਤੀ ਨੇ ਅੱਗੇ ਕਿਹਾ ਕਿ ਸ਼ਟਲ ਬੱਸ ਸੇਵਾ ਨੂੰ 24 ਘੰਟੇ ਯਕੀਨੀ ਕਰਨ ਲਈ ਤਕਨੀਕੀ ਢੰਗ ਨਾਲ ਰੋਡ ਮੈਪ ਬਣਾਇਆ ਜਾਵੇ ਜਿਸ ਲਈ ਡਰਾਇਵਰਾਂ ਦੀ ਡਿਊਟੀ ਦੇ ਰੋਸਟਰ ਤਿਆਰ ਕਰ ਲਏ ਜਾਣ ਅਤੇ ਇਸ ਸਬੰਧੀ ਰਿਪੋਰਟ ਇਸੇ ਹਫਤੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਸਾਂ ਦੀ ਪਾਰਕਿੰਗ ਸਹੀ ਥਾਂ 'ਤੇ ਹੋਵੇ, ਤਾਂ ਜੋ ਨਿਰਧਾਰਿਤ ਕੀਤੇ ਗਏ ਸਮੇਂ ਦੇ ਅੰਤਰਾਲ ਨਾਲ ਬੱਸਾਂ ਨੂੰ ਚਲਾਇਆ ਜਾ ਸਕੇ।

ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਵੀ ਆਦੇਸ਼ : ਪ੍ਰੀਤੀ ਯਾਦਵ ਨੇ ਕਿਹਾ ਕਿ ਬੱਸਾਂ ਦੀ ਆਵਾਜਾਈ ਅਤੇ ਸਹੀ ਪਾਰਕਿੰਗ ਨੂੰ ਯਕੀਨੀ ਕਰਨ ਲਈ ਪਾਰਕਿੰਗ ਨਾਕਾ ਅਗੰਮਪੁਰ ਚੰਡੇਸਰ ਅਤੇ ਝਿੰਜੜੀ ਵਿਖੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਯਕੀਨੀ ਤੌਰ ਉਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਸਮਾਨ ਜਾਂ ਰਸਦ ਲਈ ਵੀ ਛੋਟੋ ਹਾਥੀ ਵਾਹਨਾਂ ਦੇ ਪ੍ਰਬੰਧ ਵੱਖਰੇ ਤੌਰ ਉੱਤੇ ਕੀਤੇ ਜਾਣ ਅਤੇ ਪ੍ਰਾਇਵੇਟ ਮਿੰਨੀ ਬੱਸਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ, ਤਾਂ ਜੋ ਲੋੜ ਪੈਣ ਉੱਤੇ ਬੱਸਾਂ ਦੀ ਗਿਣਤੀ ਤੁਰੰਤ ਵਧਾਈ ਜਾ ਸਕੇ।

ਇਹ ਵੀ ਪੜ੍ਹੋ :Delhi Riots 2020 : ਦਿੱਲੀ ਦੰਗਿਆਂ ਨੂੰ ਪੂਰੇ ਹੋਏ ਤਿੰਨ ਸਾਲ, ਜਾਣੋ ਹੁਣ ਤੱਕ ਕਿੰਨੇ ਦੋਸ਼ੀ ਤੈਅ ਤੇ ਕਿੰਨੇ ਬਰੀ

ABOUT THE AUTHOR

...view details