ਰੂਪਨਗਰ: ਜ਼ਿਲ੍ਹੇ ਦੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
ਦਿਨ ਸ਼ਨਿਚਰਵਾਰ ਨੂੰ 8 ਨਵੇਂ ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ 7 ਮਰੀਜ਼ ਇੱਕੋ ਹੀ ਪਰਿਵਾਰ ਦੇ ਨਾਲ ਸਬੰਧਿਤ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਹੁਣ ਜ਼ਿਲ੍ਹੇ ਦੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ।
ਨਵੇਂ ਆਏ 8 ਮਰੀਜ਼ਾਂ ਦੇ ਵਿੱਚ ਜਿੱਥੇ 7 ਮਰੀਜ਼ ਇੱਕੋ ਪਰਿਵਾਰ ਦੇ ਨਾਲ ਸਬੰਧਤ ਹਨ, ਉਥੇ ਹੀ 1 ਕੋਰੋਨਾ ਮਰੀਜ਼ ਸਿਹਤ ਵਰਕਰ ਦੱਸਿਆ ਜਾ ਰਿਹਾ ਹੈ ਅਤੇ ਇਹ ਸਾਰੇ 8 ਮਰੀਜ਼ ਰੂਪਨਗਰ ਦੇ ਪਿੰਡ ਮਨਸੂਹਾ ਦੇ ਨਾਲ ਸਬੰਧਿਤ ਹਨ।