ਰੂਪਨਗਰ: ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਸਿਹਤ ਸੇਵਾਵਾਂ ਹਫਤੇ ਦੇ 7 ਦਿਨ 24 ਘੰਟੇ ਖੁੱਲਣਗੀਆਂ। ਇਹ ਜਾਣਕਾਰੀ ਰੋਪੜ ਦੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨਾਲ ਸਾਂਝੀ ਕੀਤੀ ਹੈ।
ਹਫ਼ਤੇ ਦੇ 7 ਦਿਨ 24 ਘੰਟੇ ਮਿਲਣਗੀਆਂ ਸਿਹਤ ਸਹੂਲਤਾਂ: ਸੋਨਾਲੀ ਗਿਰੀ - ਸੋਨਾਲੀ ਗਿਰੀ
ਰੋਪੜ ਦੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹਫ਼ਤੇ ਦੇ 7 ਦਿਨ 24 ਘੰਟੇ ਸਿਹਤ ਸੇਵਾਵਾਂ ਮਿਲਣਗੀਆਂ।
ਫ਼ੋਟੋ।
ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕੀ ਹੁਣ ਦਵਾਈਆਂ ਦੀਆਂ ਦੁਕਾਨਾਂ, ਹਸਪਤਾਲ, ਟੈਸਟ ਲੈਬ ਪੂਰਾ ਹਫਤਾ 24 ਘੰਟੇ ਖੋਲੇ ਜਾ ਸਕਦੇ ਹਨ। ਜਨਤਾ ਅਤੇ ਮਰੀਜਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ।
ਸਰਕਾਰ ਦੇ ਇਸ ਫੈਸਲੇ ਦਾ ਰੋਪੜ ਦੀ ਜਨਤਾ ਅਤੇ ਇਸ ਵਰਗ ਨਾਲ ਜੁੜੇ ਦੁਕਾਨਦਾਰਾਂ ਵਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ ਪਰ ਹੁਣ ਦੂਜੇ ਦੁਕਾਨਦਾਰਾਂ ਵਲੋਂ ਵੀ ਵੀਕਐਂਡ ਕਰਫਿਊ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾਵੇਗੀ।