ਪੰਜਾਬ

punjab

ETV Bharat / state

ਭਾਰਤ-ਚੀਨ ਵਿਚਕਾਰ ਹੋਏ 'ਪੰਚਸ਼ੀਲ' ਸਮਝੌਤੇ ਦਾ ਗਵਾਹ ਬਣਿਆ ਸੀ ਨੰਗਲ ਸ਼ਹਿਰ - Panchsheel agreement

66 ਸਾਲ ਪਹਿਲਾਂ ਨੰਗਲ ਦੇ ਸਤਲੁਜ ਸਦਨ ਵਿਖੇ 28 ਅਪ੍ਰੈਲ 1954 ਨੂੰ ਇਤਿਹਾਸਕ ਪੰਚਸ਼ੀਲ ਸਮਝੌਤਾ ਭਾਰਤ ਅਤੇ ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀਆਂ ਦਰਮਿਆਨ ਹੋਇਆ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 5 ਸਮਝੌਤੇ ਹੋਏ ਸਨ।

ਚੀਨ ਅਤੇ ਭਾਰਤ ਵਿੱਚ ਪੰਚਸ਼ੀਲ ਸਮਝੌਤਾ
ਚੀਨ ਅਤੇ ਭਾਰਤ ਵਿੱਚ ਪੰਚਸ਼ੀਲ ਸਮਝੌਤਾ

By

Published : Jun 21, 2020, 5:25 PM IST

ਰੂਪਨਗਰ: ਚੀਨ ਅਤੇ ਭਾਰਤ ਦੇ ਵਿੱਚ ਆਪਸੀ ਤਣਾਅ ਵਧਣ ਕਾਰਨ ਦੇਸ਼ਵਾਸੀਆਂ ਵਿੱਚ ਰੋਸ ਹੈ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਚੀਨ ਪ੍ਰਤੀ ਗੁੱਸਾ ਕੱਢਿਆ ਜਾ ਰਿਹਾ ਹੈ।

ਚੀਨ ਅਤੇ ਭਾਰਤ ਵਿੱਚ ਪੰਚਸ਼ੀਲ ਸਮਝੌਤਾ

ਉੱਥੇ ਹੀ ਲੋਕਾਂ ਵੱਲੋਂ ਚੀਨ ਅਤੇ ਭਾਰਤ ਵਿਚਕਾਰ ਪੰਜਾਬ ਦੇ ਨੰਗਲ ਦੇ ਸਤਲੁਜ ਸਦਨ ਵਿਖੇ 28 ਅਪ੍ਰੈਲ 1954 ਨੂੰ ਹੋਏ ਇਤਿਹਾਸਕ ਪੰਚਸ਼ੀਲ ਸਮਝੌਤੇ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਇਹ ਸਮਝੌਤਾ ਭਾਰਤ ਅਤੇ ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀਆਂ ਦਰਮਿਆਨ ਹੋਇਆ ਸੀ। ਇਸ ਸਮਝੌਤੇ ਵਿੱਚ ਓੱਥੇ ਇੱਕ ਗਲਾਸ ਹਾਊਸ ਅਤੇ ਇੱਕ ਪੱਥਰ, ਜਿਸ 'ਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ 5 ਸਮਝੌਤੇ ਲਿਖੇ ਗਏ ਸੀ ਸਮਝੌਤੇ ਦੌਰਾਨ ਹਿੰਦੂ-ਚੀਨੀ ਭਾਈ-ਭਾਈ ਦੇ ਨਾਅਰੇ ਵੀ ਲੱਗੇ ਸਨ।

ਸਾਲ 1954 ਵਿੱਚ ਭਾਖੜਾ ਬੰਨ੍ਹ ਦੇ ਨਿਰਮਾਣ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਚੀਨ ਨਾਲ ਚੰਗੇ ਸਬੰਧ ਰੱਖਣ ਲਈ ਉਨ੍ਹਾਂ ਦੇ ਪਹਿਲੇ ਪ੍ਰੀਮੀਅਰ (ਪ੍ਰਧਾਨ ਮੰਤਰੀ) ਚੌ ਐਨ ਲਾਈ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਸੀ। ਦੋਨਾ ਨੇਤਾਵਾਂ ਵਿੱਚ 28 ਅਪ੍ਰੈਲ 1954 ਨੂੰ ਨੰਗਲ ਦੇ ਵਿਸ਼ਰਾਮ ਘਰ ਸਤਲੁਜ ਸਦਨ ਵਿੱਚ ਬੈਠ ਕੇ ਇਤਿਹਾਸਕ ਪੰਚਸ਼ੀਲ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤੋਂ ਬਾਅਦ ਹਿੰਦੂ-ਚੀਨੀ ਭਾਈ ਭਾਈ ਦੇ ਨਾਅਰੇ ਵੀ ਲੱਗੇ ਸਨ।

ਨੰਗਲ ਨੇ ਅੱਜ ਵੀ 66 ਸਾਲ ਪਹਿਲਾਂ ਹੋਏ ਇਤਿਹਾਸਕ ਸਮਝੌਤੇ ਦੇ ਚਿਨ੍ਹਾਂ ਨੂੰ ਸਾਂਭ ਕੇ ਰੱਖਿਆ ਹੈ। ਭਾਰਤ ਅਤੇ ਚੀਨ ਦੇ ਵਿਚਕਾਰ ਹੋਏ ਇਸ ਸਮਝੌਤੇ 'ਤੇ ਉਸ ਵਕਤ ਦੁਨੀਆ ਹੈਰਾਨ ਸੀ। ਇਸ ਸਮਝੌਤੇ ਨੂੰ ਚੀਨ ਅਤੇ ਭਾਰਤ ਦਰਮਿਆਨ ਵਪਾਰ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਅਧਾਰ ਵਜੋਂ ਵੇਖਿਆ ਗਿਆ ਸੀ। ਦੋਵਾਂ ਦੇਸ਼ਾਂ ਨੇ ਫੈਸਲਾ ਲਿਆ ਸੀ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਨਾਲ, ਉਹ ਕਦੇ ਵੀ ਇੱਕ ਦੂਜੇ ਖ਼ਿਲਾਫ਼ ਹਮਲਾਵਰ ਕਾਰਵਾਈ ਨਹੀਂ ਕਰਨਗੇ।

ਇਸ ਪੰਚਸ਼ੀਲ ਸਮਝੌਤੇ ਦੇ ਬਾਵਜੂਦ 1962 ਤੋਂ ਬਾਅਦ 16 ਜੂਨ 2020 ਨੂੰ ਚੀਨ ਨੇ ਭਾਰਤ ਦੀ ਪਿੱਠ ‘ਤੇ ਵਾਰ ਕਰਦੇ ਹੋਏ 20 ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ, ਜਿਸ ਨਾਲ ਸਿੱਧੇ ਤੌਰ 'ਤੇ ਇਸ ਸਮਝੌਤੇ ਦੀ ਅਣਦੇਖੀ ਹੋਈ ਹੈ।

ਇਹ ਹਨ ਉਹ ਪੰਚਸ਼ੀਲ ਸਮਝੌਤੇ

1. ਇੱਕ ਦੂਜੇ ਦੀ ਪ੍ਰਾਦੇਸ਼ਿਕ ਅਖੰਡਤਾ ਅਤੇ ਪ੍ਰਭੁਸੱਤਾ ਦਾ ਸਨਮਾਨ ਕਰਨਾ ।

2.ਬਰਾਬਰੀ ਅਤੇ ਆਪਸੀ ਲਾਭ ਦੀ ਨੀਤੀ ਦਾ ਪਾਲਣ ਕਰਨਾ।

3.ਸ਼ਾਂਤਮਈ ਸਹਿ-ਮੌਜੂਦਗੀ ਦੀ ਨੀਤੀ ਵਿਚ ਵਿਸ਼ਵਾਸ ਰੱਖਣਾ।

4.ਇੱਕ ਦੂਜੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਹੀਂ ਕਰਨਾ।

5.ਇਕ ਦੂਜੇ ਦੇ ਅੰਦਰੂਨੀ ਵਿਸ਼ਿਆਂ ਵਿੱਚ ਦਖਲਅੰਦਾਜ਼ੀ ਨਾ ਕਰਨਾ।

ਬੋਧੀ ਰਿਕਾਰਡ ਤੋਂ ਲਿਆ ਗਿਆ ਸੀ ‘ਪੰਚਸ਼ੀਲ’ ਸ਼ਬਦ

ਪੰਚਸ਼ੀਲ ਸ਼ਬਦ ਇਤਿਹਾਸਕ ਬੋਧੀ ਰਿਕਾਰਡ ਤੋਂ ਲਿਆ ਗਿਆ ਹੈ। ਨਿਮਰਤਾ ਜਾਂ ਗੁਣ ਦੇ ਪੰਜ ਸਿਧਾਂਤਾਂ ਦਾ ਆਯੋਜਨ ਇਹ ਹਰ ਧਾਰਮਿਕ ਵਿਅਕਤੀ ਲਈ ਜ਼ਰੂਰੀ ਦੱਸਿਆ ਜਾਂਦਾ ਹੈ।

ABOUT THE AUTHOR

...view details