ਰੂਪਨਗਰ: ਸ਼ਹਿਰ ਦੀ ਡੀ.ਸੀ ਸੋਨਾਲੀ ਗਿਰੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਸੋਨਾਲੀ ਗਿਰੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਗਏ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪੌਜ਼ੀਟਿਵ ਆਏ ਹਨ। ਇਸ ਦੀ ਜਾਣਕਾਰੀ ਸੋਨਾਲੀ ਗਿਰੀ ਨੇ ਆਪ ਦਿੱਤੀ ਹੈ।
ਸੋਨਾਲੀ ਗਿਰੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਤੀ 2 ਬੱਚੇ ਤੇ ਉੁਨ੍ਹਾਂ ਦੇ ਮਾਤਾ ਪਿਤਾ ਸ਼ਾਮਲ ਹਨ। ਸੋਨਾਲੀ ਗਿਰੀ ਦੇ ਪਤੀ ਆਈਏਐਸ ਵਿਪੁਲ ਉਜਵਲ ਹਨ। ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸਿਹਤ ਵਿਭਾਗ ਨਿਗਰਾਨੀ ਹੇਠ ਹੋਮ ਆਈਸੋਲੇਟ ਕਰ ਦਿੱਤਾ ਹੈ।