ਰੋਪੜ:ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਹਿੰਸਾ ਦੀ ਘਟਨਾ ਸਾਹਮਣੇ ਆਉਦੀ ਹੈ। ਜਿਸ ਕਰਕੇ ਪੰਜਾਬ ਜੇਲ੍ਹ ਪ੍ਰਸ਼ਾਸਨ (Punjab Jail Administration) ਅਕਸਰ ਸਵਾਰਾ ਦੇ ਘੇਰੇ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਰੋਪੜ ਦੀ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਦੀ ਤੇ ਕੁਝ ਕੈਦੀਆਂ ‘ਤੇ ਹਮਲਾ ਕਰਨ ਦੇ ਇਲਜ਼ਾਮ (Accusation) ਲੱਗੇ ਹਨ। ਜ਼ਖ਼ਮੀ ਕੈਦੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।
5 ਕੈਦੀਆਂ ਨੇ ਮਿਲਕੇ 1 ਕੈਦੀ ਨੂੰ ਕੀਤਾ ਜ਼ਖ਼ਮੀ ਜ਼ਖ਼ਮੀ ਹੋਏ ਕੈਦੀ ਦੀ ਪਛਾਣ ਰਾਜਦੀਪ ਸਿੰਂਘ ਵਜੋਂ ਹੋਈ ਹੈ, ਇਸ ਕੈਦੀ ਦਾ ਕਹਿਣਾ ਹੈ, ਕਿ ਮੈਂ ਆਪਣੀ ਬੈਰਕ ਵਿੱਚੋਂ ਕੰਟੀਨ ਵੱਲ ਜਾ ਰਿਹਾ ਸੀ, ਕਿ ਅਚਾਨਕ 5 ਕੈਦੀਆਂ ਵੱਲੋਂ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਗਿਆ, ਪੀੜਤ ਕੈਦੀ ਦੇ ਪੇਟ ਵਿੱਚ ਸੂਆ ਵੱਜਣ ਨਾਲ ਰਾਜਦੀਪ ਸਿੰਘ ਜ਼ਖ਼ਮੀ ਹੋ ਗਿਆ।
ਪੀੜਤ ਕੈਦੀ ਮੁਤਾਬਿਕ ਉਸ ਦੀ ਇਨ੍ਹਾਂ ਕੈਦੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਉਸ ਦੀ ਬੈਰਕ ਵਿੱਚ ਰਹਿੰਦੇ ਦੂਜੇ ਕੈਦੀ ਦੀ ਹਮਲਾ ਕਰਨ ਵਾਲੇ ਕੈਦੀਆਂ ਨਾਲ ਬੋਲ-ਚਾਲ ਨਹੀਂ ਹੈ। ਜ਼ਖ਼ਮੀ ਹੋਇਆ ਰਾਜਦੀਪ ਸਿੰਘ ਧਾਰਾ 307 ਦੇ ਤਹਿਤ ਸਜਾ ਕੱਟ ਰਿਹਾ ਹੈ। ਰਾਜਦੀਪ ਸਿੰਘ ਨੇ ਜੇਲ੍ਹ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਿਆਂ। ਤੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ।
ਉਧਰ ਕੈਦੀ ਨਾਲ ਆਏ ਪੁੁਲਿਸ ਮੁਲਾਜ਼ਮਾਂ ਤੋਂ ਜਦੋਂ ਮੀਡੀਆ ਵੱਲੋਂ ਘਟਨਾ ਬਾਰੇ ਪੁੱਛਿਆ ਗਿਆ, ਤਾਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ, ਜੋ ਕਿ ਪ੍ਰਸ਼ਾਸਨ ਦੀ ਨਲਾਇਕੀ ਨੂੰ ਸਾਫ਼-ਸਾਫ਼ ਦਰਸਾਉਦੀ ਹੈ।
ਇਹ ਵੀ ਪੜ੍ਹੋ:ਸ਼ਾਹੀ ਸ਼ਹਿਰ ਚ ਬੇਖੌਫ ਹੋਏ ਚੋਰ,ਦਿਨ-ਦਿਹਾੜੇ ਗੱਡੀਆਂ ਚੋਂ ਉਡਾਏ ਲੱਖਾਂ ਰੁਪਏ