ਰੂਪਨਗਰ:ਅੱਜ 6 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਸਕੂਲ ਵਿਖੇ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੀਤਾ ਗਿਆ। ਇਸ ਮੌਕੇ 4161 ਮਾਸਟਰ ਕੈਡਰ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਵਿਰੋਧ ਕੀਤਾ। ਸਿੱਖਿਆ ਮੰਤਰੀ ਦੇ ਸਾਹਮਣੇ ਹੀ ਸਿੱਖਿਆ ਮੰਤਰੀ ਮੁਰਦਾਬਾਦ ਦੇ ਨਾਅਰੇ ਲੱਗੇ, ਸਿੱਖਿਆ ਮੰਤਰੀ ਨੇ ਅਧਿਆਪਕਾਂ ਨਾਲ ਬਹਿਸਦੇ ਵੀ ਨਜ਼ਰ ਆਏ। ਇਸ ਬਹਿਸ ਬਾਜੀ ਵਿਚ ਉਨ੍ਹਾਂ ਅਧਿਆਪਕਾਂ ਦਾ ਮੈਮੋਰੈਂਡਮ ਵੀ ਨਹੀਂ ਲਿਆ।
ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦਲਾਲ ਸਕੂਲ ਵਿਖੇ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ। ਇੰਨ੍ਹਾਂ ਖੇੜਾ ਵਿੱਚ ਕਬੱਡੀ ਨੈਸ਼ਨਲ ਸਟਾਇਲ, ਖੋ-ਖੋ , ਸਰਕਲ ਸਟਾਇਲ ਕਬੱਡੀ, ਐਥਲੈਟਿਕਸ, ਰੱਸਾਕਸੀ, ਸ਼ਤਰੰਜ, ਜਿਮਨਾਸਟਿਕ, ਬੈਡਮਿੰਟਨ, ਗਤਕਾ ਦੇ ਮੁਕਾਬਲੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ। 5 ਖੇਡਾਂ ਫੁੱਟਬਾਲ, ਕੁਸ਼ਤੀਆਂ, ਯੋਗਾ, ਰੱਸੀ -ਟੱਪਾ, ਕਰਾਟੇ ਦੇ ਮੁਕਾਬਲੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ੍ਰੀ ਦਸਮੇਸ਼ ਮਾਰਸ਼ਲ ਆਰਟ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 2 ਖੇਡਾਂ ਸਕੇਟਿੰਗ ਅਤੇ ਫੁੱਟਬਾਲ (ਲੜਕੇ) ਦੇ ਮੁਕਾਬਲੇ ਕਰਵਾਏ ਜਾਣਗੇ ਜਦਕਿ ਤੈਰਾਕੀ ਦੇ ਮੁਕਾਬਲੇ ਮੁਹਾਲੀ ਵਿਖੇ ਕਰਵਾਏ ਜਾਣਗੇ।