ਰੂਪਨਗਰ: ਡੇਅਰੀ ਫਾਰਮਿੰਗ ਵੱਲੋਂ 4 ਹਫਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਦੀ ਸ਼ੁਰੂਆਤ 23 ਸਤੰਬਰ 2019 ਨੂੰ ਪੰਜਾਬ ਦੇ ਵੱਖੋ ਵੱਖਰੇ ਟ੍ਰੇਨਿੰਗ ਸੈਂਟਰਾਂ ਕੀਤੀ ਜਾ ਰਹੀ ਹੈ। ਇਸ ਕੋਰਸ ਨੂੰ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਅਰੀ ਵਿਕਾਸ ਵਿਭਾਗ ਡਾਇਰੈਕਟਰ ਇੰਦਰਜੀਤ ਸਿੰਘ ਸਰਾਂ ਦੀ ਅਗਵਾਈ ਹੇਠ ਕੀਤਾ ਜਾਵੇਗਾ।
ਡਿਪਟੀ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜਸੋਵਾਲ ਨੇ ਦੱਸਿਆ ਕਿ ਇਸ ਕੋਰਸ ਸਬੰਧੀ ਇੰਟਰਵਿਊ 16 ਸਤੰਬਰ ਨੂੰ ਸਵੇਰੇ 10 ਵਜੇ ਡੇਅਰੀ ਟਰੇਨਿੰਗ ਸੇਂਟਰ ਚਤਾਮਲੀ ਵਿਖੇ ਰੱਖੀ ਗਈ ਹੈ।
ਡੇਅਰੀ ਉਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਲੈਣ ਲਈ ਹੇਠ ਲਿਖੇ ਨਿਰਦੇਸ਼ ਜਰੂਰੀ ਹਨ।
ਡੇਅਰੀ ਵਿਕਾਸ ਬੋਰਡ ਰੋਪੜ ਦੇ ਜ਼ਿਲ੍ਹਾ ਕਾਰਜਕਾਰੀ ਅਫ਼ਸਰ ਗੁਰਿੰਦਰ ਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਡੇਅਰੀ ਉਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿਤੀ ਜਾਵੇਗੀ ਜਿੰਨ੍ਹਾਂ ਦੀ
- ਉਮਰ 18 ਸਾਲ ਤੋ’ 45 ਸਾਲ ਦੇ ਦਰਮਿਆਨ ਹੋਣੀ ਚਾਹਿਦੀ ਹੈ।
- ਘੱਟੋ-ਘੱਟ ਮੈਟ੍ਰਿਕ ਪਾਸ ਹੋਣਾ ਜਰੂਰੀ ਹੈ।
- ਉਮੀਦਵਾਰ ਦਾ ਪੇਂਡੂ ਖੇਤਰ ਨਾਲ ਸਬੰਧਤ ਹੋਣਾ ਜਰੂਰੀ ਹੈ।
- ਉਨ੍ਹਾਂ ਕੋਲ ਘੱਟੋ-ਘੱਟ 5 ਜਾਂ 5 ਤੋ’ ਵੱਧ ਦੁਧਾਰੂ ਪਸ਼ੂ ਹੋਣ ਚਾਹਿਦੇ ਹਨ।
- ਉਮੀਦਵਾਰ ਕੋਲ ਆਪਣਾ ਹਾਈਟੈਕ ਡੇਅਰੀ ਫਾਰਮ ਹੋਣਾ ਵੀ ਲਾਜ਼ਮੀ ਹੈ।