ਪੰਜਾਬ

punjab

ETV Bharat / state

4 ਹਫਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ 13 ਜਨਵਰੀ 2020 ਨੂੰ ਸ਼ੁਰੂ - 13 ਜਨਵਰੀ 2020

ਰੂਪਨਗਰ 'ਚ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਵਿੰਦਰ ਸਿੰਘ ਨੇ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫਤਿਆਂ ਦੀ ਡੇਅਰੀ ਉਦਮ ਦੀ ਸਿਖਲਾਈ ਦੇਣ ਲਈ ਟਰੇਨਿੰਗ ਸੈਂਟਰ ਨੂੰ ਸ਼ੁਰੂ ਕੀਤਾ। ਇਹ ਸਿਖਲਾਈ 13 ਜਨਵਰੀ 2020 ਨੂੰ ਤੋਂ ਸ਼ੁਰੂ ਹੋਵੇਗੀ।

dairy entrepreneurship training course
ਫ਼ੋਟੋ

By

Published : Dec 11, 2019, 4:33 PM IST

ਰੂਪਨਗਰ: ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਟਰੇਨਿੰਗ ਸੈਟਰਾਂ ਨੂੰ ਖੋਲਿਆ ਜਾ ਰਿਹਾ ਹੈ। ਇਨ੍ਹਾਂ ਟਰੇਨਿੰਗ ਸੈਂਟਰਾਂ ਨੂੰ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਜਾਂ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਫਾਰਮਾਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫਤਿਆਂ ਦਾ ਡੇਅਰੀ ਉਦਮ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਕੁਲਦੀਪ ਸਿੰਘ ਜਸੋਵਾਲ ਨੇ ਦਿੱਤੀ।

ਇਸ ਸਬੰਧ ਤੇ ਤ੍ਰਿਪਤ ਰਾਜਵਿੰਦਰ ਸਿੰਘ ਨੇ ਕਿਹਾ ਕਿ 6 ਜਨਵਰੀ 2020 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੂਪਨਗਰ ਦੇ ਚਤਾਮਲੀ(ਕੁਰਾਲੀ-ਮੋਰਿੰਡਾ ਰੋਡ) 'ਤੇ ਡੇਅਰੀ ਟਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੇਅਰੀ ਉਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਤੱਕ ਤੇ ਘੱਟੋ ਘੱਟ ਮੈਟ੍ਰਿਕ ਪਾਸ ਅਤੇ ਉਨ੍ਹਾਂ ਕੋਲ ਘੱਟੋ ਘੱਟ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਹੋਣ ਜਾਂ ਆਪਣਾ ਹਾਈਟੈਕ ਡੇਅਰੀ ਫਾਰਮ ਹੋਵੇ।

ਉਨ੍ਹਾਂ ਨੇ ਕਿਹਾ ਕਿ ਇਸ ਟਰੇਨਿੰਗ ਸੈਂਟਰ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਦਾ ਗਿਆਨ, ਗਾਂ ਦੇ ਗਰਭਦਾਨ ਤੇ ਉਨ੍ਹਾਂ ਦੀ ਜਾਂਚ ਕਰਨ ਅਤੇ ਦੁੱਧ ਦੇ ਬਣੇ ਪਦਾਰਥ ਨੂੰ ਤਿਆਰ ਕਰਨ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ

ਉਨ੍ਹਾਂ ਅਪੀਲ ਕੀਤੀ ਕਿ ਰੁਜਵਾਨ ਵਿਅਕਤੀ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਦੇ ਦਫ਼ਤਰ ਤੋਂ ਕਿਸੇ ਵੀ ਦਿਨ 100 ਰੁਪਏ ਦਾ ਪ੍ਰਾਸਪੈਕਟ ਪ੍ਰਾਪਤ ਕਰਕੇ ਇਸ ਸਿਖਲਾਈ ਨੂੰ ਲੈ ਸਕਦੇ ਹਨ। ਇਸ ਕੋਰਸ ਦੌਰਾਨ ਜਨਰਲ ਕੈਟਾਗਰੀ ਲਈ 05 ਹਜਾਰ ਰੁਪਏ ਅਤੇ ਅਨਸੂਚਿਤ ਜਾਤੀ ਲਈ 04 ਹਜਾਰ ਰੁਪਏ ਫੀਸ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01881-222028 ਤੇ ਸੰਪਰਕ ਕੀਤਾ ਜਾ ਸਕਦਾ ਹੈ।

ABOUT THE AUTHOR

...view details