ਰੂਪਨਗਰ: ਸ਼ਹਿਰ ਦੇ ਜੇਲ੍ਹ ਇੱਕ ਵਾਰ ਮੁੜ ਵਿਵਾਦਾਂ 'ਚ ਆ ਗਈ ਹੈ। ਇਥੇ ਕੈਦਿਆਂ ਕੋਲੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਇਸ ਬਾਰੇ ਦੱਸਦੇ ਹੋਏ ਜੇਲ੍ਹ ਦੇ ਸੁਪਰੀਡੈਂਟ ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਏਡੀਜੀਪੀ ਪਰਵੀਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਕੈਦਿਆਂ ਦੀ ਬੈਰਕਾਂ ਵਿੱਚ ਤਲਾਸ਼ੀ ਲਈ ਗਈ। ਇਹ ਤਲਾਸ਼ੀ ਮੁੱਖ ਤੌਰ 'ਤੇ ਕੈਦਿਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਅਤੇ ਨਸ਼ੀਆਂ 'ਤੇ ਰੋਕ ਲਗਾਉਣ ਲਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਕੈਦਿਆਂ ਦੀ ਬੈਰਕ ਨੰਬਰ 3,5 ਅਤੇ 6 ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੇ ਦੌਰਾਨ ਇਥੋਂ 5 ਮੋਬਾਈਲ ਫੋਨ ,125 ਨਸ਼ੀਲੀਆਂ ਗੋਲੀਆਂ, 35 ਐਲਪ੍ਰੇਕ ਗੋਲੀਆਂ ਅਤੇ ਦ2 ਬੈਡਮਿੰਟਨ ਰੈਕਟ ਸਟੈਂਡ ਜਿਨ੍ਹਾਂ ਕੁ ਤਿੱਖਾ ਕੀਤਾ ਗਿਆ ਸੀ, ਬਰਾਮਦ ਕੀਤੇ ਗਏ ਹਨ।