ਪੰਜਾਬ

punjab

ETV Bharat / state

ਰੂਪਨਗਰ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਪੀੜਤਾਂ ਦਾ ਗਿਣਤੀ ਹੋਈ 15 - corona patients

ਬੀਤੇ ਸ਼ਾਮ ਨੂੰ 3 ਹੋਰ ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਰੂਪਨਗਰ 'ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਇਸ ਦੀ ਜਾਣਕਾਰੀ ਰੂਪਨਗਰ ਸਿਵਲ ਸਰਜਨ ਐਚ.ਐਨ. ਸ਼ਰਮਾ ਨੇ ਦਿੱਤੀ ਹੈ।

ਰੂਪਨਗਰ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
ਰੂਪਨਗਰ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ

By

Published : Jun 24, 2020, 2:24 PM IST

ਰੂਪਨਗਰ: ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨਾਲ ਕੋਰੋਨਾ ਪੀੜਤਾਂ ਦੀ ਵੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਬੀਤੇ ਸ਼ਾਮ ਨੂੰ 3 ਹੋਰ ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਰੂਪਨਗਰ 'ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਇਸ ਦੀ ਜਾਣਕਾਰੀ ਰੂਪਨਗਰ ਸਿਵਲ ਸਰਜਨ ਐਚ.ਐਨ ਸ਼ਰਮਾ ਨੇ ਦਿੱਤੀ ਹੈ।

ਰੂਪਨਗਰ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ

ਸਿਵਲ ਸਰਜਨ ਐਚ.ਐਨ. ਸ਼ਰਮਾ ਨੇ ਦੱਸਿਆ ਕਿ ਜਿਹੜੇ ਬੀਤੀ ਦੇਰ ਸ਼ਾਮ ਨੂੰ ਕੋਰੋਨਾ ਪੌਜ਼ੀਟਿਵ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਚੋਂ ਇੱਕ ਮਰੀਜ਼ ਦੀ ਉਮਰ 18 ਸਾਲ ਹੈ ਤੇ ਉਹ ਰਾਜ ਨਗਰ ਨੰਗਲ ਇਲਾਕੇ ਦਾ ਵਸਨੀਕ ਹੈ। ਦੂਜਾ ਮਰੀਜ਼ ਦੀ ਉਮਰ 27 ਸਾਲ ਹੈ ਤੇ ਉਹ ਪਿੰਡ ਸੁੱਖੇ ਮਾਜਰਾ ਦਾ ਹੈ। ਜੋ ਕਿ ਨੂਰਪੁਰਬੇਦੀ ਇਲਾਕੇ ਨਾਲ ਸਬੰਧਿਤ ਹੈ। ਇਹ ਮਰੀਜ਼ ਰਾਜਸਥਾਨ ਤੋਂ ਪਰਤਿਆ ਹੈ। ਤੀਜਾ ਮਰੀਜ਼ ਦੀ ਉਮਰ 18 ਸਾਲ ਹੈ ਤੇ ਉਹ ਨੂਰਪੁਰਬੇਦੀ ਦੇ ਪਿੰਡ ਸਿੰਘਪੁਰ ਨਾਲ ਸਬੰਧਿਤ ਹੈ ਜੋ ਕਿ ਦਿੱਲੀ ਤੋਂ ਪਰਤਿਆ। ਉਨ੍ਹਾਂ ਨੇ ਕਿਹਾ ਕਿ ਹੁਣ ਰੂਪਨਗਰ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਜਿਸ 'ਚੋਂ 9 ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ 'ਚ ਕੁਆਰੰਟੀਨ ਕੀਤਾ ਗਿਆ ਹੈ ਤੇ 6 ਮਰੀਜ਼ਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 9500 ਦੇ ਕਰੀਬ ਟੈਸਟ ਲਏ ਜਾ ਚੁੱਕੇ ਹਨ। ਜਿਨ੍ਹਾਂ ਦੇ ਵਿੱਚੋਂ 9077 ਦੀ ਰਿਪੋਰਟ ਨੈਗਟਿਵ ਆਈ ਹੈ।

ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਿਹਤ ਮਹਿਕਮੇ ਦੀਆਂ ਸਾਰੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਤੇ ਉਨ੍ਹਾਂ ਦੇ ਇਲਾਕੇ ਵਿਚ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਦੀ ਜਾਣਕਾਰੀ ਮਹਿਕਮੇ ਨੂੰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰ ਦੇਣ।

ਇਹ ਵੀ ਪੜ੍ਹੋ:ਸੜਕ ਕੰਢੇ ਰੇਹੜੀਆਂ ਲਗਾਉਣ ਵਾਲੇ ਝੱਲ ਰਹੇ ਕੋਰੋਨਾ ਦੀ ਮਾਰ

ABOUT THE AUTHOR

...view details