ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੇਂਡੂ ਖੇਤਰਾਂ ਵਿਖੇ ਹਰੇਕ ਪਿੰਡ ਵਾਸੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਘਰ ਵਿੱਚ ਨਿਰਧਾਰਤ ਮਾਤਰਾ ਵਿੱਚ ਪਹੁੰਚਾਉਣ ਦਾ ਟਿੱਚਾ ਮਿੱਥਿਆ ਗਿਆ ਹੈ। ਪੰਜਾਬ ਸਰਕਾਰ ਨੇ ਇਹ ਕੰਮ ਸਾਲ 2022 ਤੱਕ ਮੁਕੰਮਲ ਕਰਨ ਦਾ ਟੀਚਾ ਮੁਕਰਰ ਕਰ ਦਿੱਤਾ ਹੈ ਅਤੇ ਜ਼ਿਲ੍ਹਾ ਰੂਪਨਗਰ ਵਿਖੇ ਇਹ ਕੰਮ ਇਸੇ ਵਿੱਤੀ ਸਾਲ 2020-21 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਪਿਛਲੇ ਦਿਨੀਂ ਇਥੋ ਨੇੜਲੇ ਪਿੰਡ ਸ਼ਮਲਾਹ ਵਿਖੇ ਜਲ ਜੀਵਨ ਮਿਸ਼ਨ ਤਹਿਤ ਆਯੋਜਿਤ ਇੱਕ ਰੈਲੀ ਮੌਕੇ ਦਿੱਤੀ।
ਰੂਪਨਗਰ ਦੇ ਹਰੇਕ ਪਿੰਡ ਵਾਸੀ ਨੂੰ ਮਿਲੇਗਾ ਸ਼ੁੱਧ ਪਾਣੀ: ਰਾਣਾ ਕੇ.ਪੀ ਸਿੰਘ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੇਂਡੂ ਖੇਤਰਾਂ ਵਿਖੇ ਹਰੇਕ ਪਿੰਡ ਵਾਸੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਘਰ ਵਿੱਚ ਨਿਰਧਾਰਤ ਮਾਤਰਾ ਵਿੱਚ ਪਹੁੰਚਾਉਣ ਦਾ ਟਿੱਚਾ ਮਿੱਥਿਆ ਗਿਆ ਹੈ। ਜ਼ਿਲਾਂ ਰੂਪਨਗਰ ਵਿਖੇ ਇਹ ਕੰਮ ਇਸੇ ਵਿੱਤੀ ਸਾਲ 2020-21 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਜਲ ਜੀਵਨ ਮਿਸ਼ਨ ਤਹਿਤ ਅਯੋਜਿਤ ਇੱਕ ਰੈਲੀ ਮੌਕੇ ਦਿੱਤੀ।
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਹਰੇਕ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਦੇਣ ਲਈ ਹਰ ਘਰ ਵਿੱਚ ਸ਼ੁੱਧ ਪਾਣੀ ਦਾ ਕੁਨੈਕਸ਼ਨ ਲਗਾਉਣਾ ਅਤੇ ਘੱਟੋਂ-ਘੱਟ 55 ਲੀਟਰ ਪ੍ਰਤੀ ਜੀਅ ਦੇ ਹਿਸਾਬ ਨਾਲ ਪਾਣੀ ਹਰੇਕ ਪਿੰਡ ਵਾਸੀ ਨੂੰ ਮੁਹੱਇਆ ਕਰਵਾਉਣ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਜਲ ਸਪਲਾਈ ਸਕੀਮਾਂ ਲਈ ਗ੍ਰਾਮ ਪੰਚਾਇਤ ਦੀ ਸਹਾਇਤਾ ਕਰਨਾ, ਨਵੇਂ ਸਰੋਤਾਂ ਦੀ ਸਥਾਪਨਾ ਕਰਨਾ, ਜਲ ਸਪਲਾਈ ਸਕੀਮਾਂ ਨੂੰ ਪਿੰਡ ਵਾਸੀਆਂ ਦੀ ਜ਼ਰੂਰਤ ਮੁਤਾਬਕ ਅਪ-ਗ੍ਰੇਡ ਕਰਨਾ ਇਸ ਸਕੀਮ ਦੇ ਮੰਤਵ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਅਧੀਨ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਵੇਂ 8100 ਅਤੇ ਜ਼ਿਲ੍ਹਾ ਰੂਪਨਗਰ ਵਿਖੇ ਕੁੱਲ 20,000 ਪਾਣੀ ਦੇ ਕੁਨੈਕਸ਼ਨ ਵਿੱਤੀ ਸਾਲ 2020-21 ਵਿੱਚ ਜਾਰੀ ਕੀਤੇ ਜਾਣਗੇ।
ਸਪੀਕਰ ਨੇ ਕਿਹਾ ਕਿ ਇਹ ਨਵੇਂ ਪਾਣੀ ਦੇ ਕੁਨੈਕਸ਼ਨ ਜਾਰੀ ਕਰਨ ਦਾ ਟਿੱਚਾ ਬਹੁਤ ਹੀ ਜਲਦ ਪੂਰਾ ਹੋਣ ਜਾ ਰਿਹਾ ਹੈ। ਇਸ ਉਪਰੰਤ ਜਲ ਸਪਲਾਈ ਸਕੀਮਾਂ ਦੇ ਸਰੋਤਾਂ ਅਤੇ ਵਾਟਰ ਵਰਕਸ ਨੂੰ ਅਪ-ਗ੍ਰੇਡ ਕਰਨ ਦਾ ਕੰਮ ਅਰੰਭਿਆ ਜਾਵੇਗਾ ਤਾਂ ਜੋ ਹਰ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਨਿਰਧਾਰਤ ਮਾਤਰਾ ਵਿੱਚ ਪ੍ਰਾਪਤ ਹੋ ਸਕੇ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਚੰਗਰ ਨੂੰ ਸਾਲ 2022 ਤੋਂ ਪਹਿਲਾਂ ਹਰਿਆ-ਭਰਿਆ ਕੀਤਾ ਜਾਵੇਗਾ। ਲਿਫਟ ਸਿੰਚਾਈ ਯੋਜਨਾ ਤਹਿਤ ਚੰਗਰ ਨੂੰ ਪਾਣੀ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਲਈ ਇਸ ਦੇ ਤਕਨੀਕੀ ਅੜਿਕੇ ਦੂਰ ਹੋ ਚੁੱਕੇ ਹਨ ਅਤੇ ਜਲਦੀ ਹੀ ਇਸ ਯੋਜਨਾ ਦੇ ਕੰਮ ਨੂੰ ਹੋਰ ਰਫ਼ਤਾਰ ਨਾਲ ਸ਼ੁਰੂ ਕਰਕੇ ਜਲਦੀ ਹੀ ਚੰਗਰ ਨੂੰ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਉੱਚ ਪੱਧਰੀ ਤਾਲਮੇਲ ਕਰਨ ਨਾਲ ਹੁਣ ਲਿਫ਼ਟ ਇਰੀਗੇਸ਼ਨ ਦੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ।