ਪੰਜਾਬ

punjab

ETV Bharat / state

13 ਸਾਲਾਂ ਮੁਹੰਮਦ ਸਨਾਉਲਾ ਪਿੱਛਲੇ 13 ਦਿਨਾਂ ਤੋਂ ਲਾਪਤਾ - latest punjab news

ਰੋਪੜ ਦਾ 13 ਸਾਲਾਂ ਮੁਹੰਮਦ ਸਨਾਉਲਾ ਪਿੱਛਲੇ 13 ਦਿਨਾਂ ਤੋਂ ਲਾਪਤਾ ਹੈ। ਉਸ ਦੇ ਪਿਤਾ ਮੁਤਾਬਿਕ ਉਨ੍ਹਾਂ ਨੂੰ ਕਿਸੇ 'ਤੇ ਕੋਈ ਸ਼ਕ ਨਹੀਂ ਹੈ। ਪਰਿਵਾਰ ਵੱਲੋਂ ਉਸ ਦੀ ਭਾਲ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅੱਜੇ ਤੱਕ ਉਸ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਫ਼ੋਟੋ

By

Published : Jul 27, 2019, 5:29 PM IST

Updated : Jul 27, 2019, 5:40 PM IST

ਰੋਪੜ : ਪੰਜਾਬ ਵਿੱਚ ਦਿਨੋਂ-ਦਿਨ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਰੋਪੜ ਤੋਂ ਜਿੱਥੇ 13 ਸਾਲਾਂ ਮੁਹੰਮਦ ਸਨਾਉਲਾ ਪਿੱਛਲੇ 13 ਦਿਨਾਂ ਤੋਂ ਲਾਪਤਾ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਸ਼ਾਹਦੁਲਾ ਨੇ ਦੱਸਿਆ ਕਿ ਮੁਹੰਮਦ ਸਨਾਉਲਾ ਦੀ ਤਲਾਸ਼ ਹਰ ਪਾਸੇ ਹੋ ਰਹੀ ਹੈ ਪਰ ਉਸ ਦੀ ਜਾਣਕਾਰੀ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ 13 ਦਿਨ ਪਹਿਲਾਂ ਉਸ ਦੀ ਮਾਤਾ ਜੀ ਨੇ ਸਵੇਰੇ ਉਸ ਨੂੰ ਸਕੂਲ ਲਈ ਊਠਾਇਆ ਅਤੇ ਉਸ ਤੋਂ ਬਾਅਦ ਅਚਾਨਕ ਉਹ ਘਰੋਂ ਗਾਇਬ ਹੋ ਗਿਆ।

ਸ਼ਾਹਦੁਲਾ ਨੇ ਕਿਹਾ ਉਨ੍ਹਾਂ ਨੂੰ ਕਿਸੇ 'ਤੇ ਵੀ ਕੋਈ ਸ਼ਕ ਨਹੀਂ ਹੈ ਅਤੇ ਨਾ ਹੀਂ ਕਿਸੇ ਦਾ ਉਸ ਦੇ ਬੱਚੇ ਨਾਲ ਕੋਈ ਝਗੜਾ ਹੈ। ਦੱਸ ਦਈਏ ਕਿ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

13 ਸਾਲਾਂ ਮੁਹੰਮਦ ਸਨਾਉਲਾ ਪਿੱਛਲੇ 13 ਦਿਨਾਂ ਤੋਂ ਲਾਪਤਾ

ਰੋਪੜ ਪੁਲਿਸ ਵੱਲੋਂ ਇਹ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੁਹੰਮਦ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਦਰਜ਼ ਹੋਣ ਦੇ ਬਾਵਜੂਦ ਵੀ ਉਸ ਦੀ ਖ਼ਬਰ ਅੱਜੇ ਤੱਕ ਨਹੀਂ ਮਿਲੀ ਹੈ।

ਬਚਿਆਂ ਬਾਰੇ ਮਾਪਿਆਂ ਦੀ ਅਣਗਹਿਲੀ ਵੀ ਨਜ਼ਰ ਆਉਂਦੀ ਹੈ, ਪਰ ਪੰਜਾਬ ਦੇ ਵਿਗੜਦੇ ਹਾਲਾਤ ਪੰਜਾਬ ਦੇ ਹਰ ਮਾਂ-ਬਾਪ ਲਈ ਵੀ ਛਚੰਤਾ ਦਾ ਵਿਸ਼ਾ ਬਣ ਰਹੇ ਹਨ, ਕਿ ਬਚਿਆਂ ਦੇ ਗੁੰਮ ਹੋਣ ਦੀਆਂ ਖ਼ਬਰਾਂ ਲਗਾਰਤਾਰ ਨਸ਼ਰ ਹੋ ਰਹੀਆਂ ਹਨ।

ਉਧਰ ਰਾਜਪੁਰਾ ਦੇ ਪਿੰਡ ਗੰਢਾ ਖੇੜੀ ਵਿਚ ਵੀ ਦੋ ਬੱਚੇ ਲਾਪਤਾ ਹਨ, ਪਰ ਪੁਲਿਸ ਹਾਲੇ ਤੱਕ ਕੋਈ ਸੁਰਾਗ ਲੱਭਣ ਵਿਚ ਨਾਕਾਮਯਾਬ ਰਹੀ ਹੈ। ਰੋਪੜ ਪੁਲਸ ਵੀ ਬੱਚਿੇ ਨੂੰ ਭਾਲਣ ਵਿਚ ਅਸਮਰੱਥ ਜਾ ਰਹੀ ਹੈ।

Last Updated : Jul 27, 2019, 5:40 PM IST

ABOUT THE AUTHOR

...view details