ਪੰਜਾਬ

punjab

ETV Bharat / state

ਆਵਾਰਾ ਪਸ਼ੂ ਨਾਲ ਕਾਰ ਦੀ ਟੱਕਰ, 1 ਦੀ ਮੌਤ 2 ਜ਼ਖ਼ਮੀ - Stray animals

ਚੰਡੀਗੜ੍ਹ-ਊਨਾ ਮਾਰਗ (Chandigarh-Una road) ‘ਤੇ ਇੱਕ ਭਿਆਨਕ ਸੜਕ ਹਾਦਸਾ (Road accident) ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ (Death) ਹੋ ਗਈ ਹੈ ਜਦਕਿ 2 ਜ਼ਖ਼ਮੀ (Injured) ਦੱਸੇ ਜਾ ਰਹੇ ਹਨ। ਜ਼ਖ਼ਮੀਆ ਨੂੰ ਇਲਜ਼ਾਮ ਦੇ ਲਈ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ।

ਆਵਾਰਾ ਪਸ਼ੂ ਨਾਲ ਕਾਰ ਦੀ ਟੱਕਰ, 1 ਦੀ ਮੌਤ 2 ਜ਼ਖ਼ਮੀ
ਆਵਾਰਾ ਪਸ਼ੂ ਨਾਲ ਕਾਰ ਦੀ ਟੱਕਰ, 1 ਦੀ ਮੌਤ 2 ਜ਼ਖ਼ਮੀ

By

Published : Nov 9, 2021, 2:05 PM IST

ਸ੍ਰੀ ਅਨੰਦਪੁਰ ਸਾਹਿਬ:ਚੰਡੀਗੜ੍ਹ-ਊਨਾ ਮਾਰਗ (Chandigarh-Una road) ‘ਤੇ ਇੱਕ ਭਿਆਨਕ ਸੜਕ ਹਾਦਸਾ (Road accident) ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ (Death) ਹੋ ਗਈ ਹੈ ਜਦਕਿ 2 ਜ਼ਖ਼ਮੀ (Injured) ਦੱਸੇ ਜਾ ਰਹੇ ਹਨ। ਜ਼ਖ਼ਮੀਆ ਨੂੰ ਇਲਜ਼ਾਮ ਦੇ ਲਈ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਗਗਨ ਦੇ ਰੂਪ ਵਜੋ ਹੋਈ ਹੈ ਜੋ ਹਿਮਾਚਲ ਦੇ ਉਨਾ ਦਾ ਰਹਿਣ ਵਾਲਾ ਸੀ। ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਗਗਨ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ 9:30 ਮਿੰਨਟ ‘ਤੇ ਹੋਇਆ ਹੈ।

ਆਵਾਰਾ ਪਸ਼ੂ ਨਾਲ ਕਾਰ ਦੀ ਟੱਕਰ, 1 ਦੀ ਮੌਤ 2 ਜ਼ਖ਼ਮੀ


ਪ੍ਰਾਪਤ ਜਾਣਕਾਰੀ ਅਨੁਸਾਰ ਊਨਾ (Una) ਨਿਵਾਸੀ ਆਪਣੇ ਦੋਸਤ ਨੂੰ ਏਅਰਪੋਰਟ (Airport) ਛੱਡਣ ਗਏ ਸਨ ਅਤੇ ਵਾਪਿਸ ਘਰ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਹਾਦਸੇ ਦਾ ਕਾਰਨ ਆਵਾਰਾ ਪਸ਼ੂ (Stray animals) ਦੇ ਕਾਰਨ ਹੋਇਆ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹਾਦਸੇ ਦੇ ਪੀੜਤਾਂ ਨੇ ਦੱਸਿਆ ਕਿ ਕਾਰ ਦੇ ਸਾਹਮਣੇ ਅਚਾਨਕ ਆਵਾਰਾ ਪਸ਼ੂ (Stray animals) ਆਉਣ ਨਾਲ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਐਕਟੀਵਾ ਵੀ ਕਾਰ ਨਾਲ ਟਕਰਾ ਗਈ। ਜਿਸ ਕਰਕੇ ਐਕਟੀਵਾ ਸਵਾਰ ਵੀ ਜ਼ਖ਼ਮੀ (Injured) ਹੋ ਗਏ।

ਹਾਦਸੇ ਦਾ ਸ਼ਿਕਾਰ ਹੋਈ ਐਕਟੀਵਾ ਸਵਾਰ ਅਪਾਹਿਸ ਹੈ। ਪੀੜਤ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਉਮਰ 27 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਕਾਰ ਸਵਾਰ ਨੇ ਆਵਾਰਾ ਪਸ਼ੂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਜਿਸ ਕਰਕੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਪੰਜਾਬ ਵਿੱਚ ਆਵਾਰਾ ਪਸ਼ੂ ਨਾਲ ਹੋਇਆ ਇਹ ਕੋਈ ਪਹਿਲਾਂ ਸੜਕ ਹਾਦਸਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਅਣ-ਗਿਣਤੀ ਸੜਕ ਹਾਦਸਿਆ ਦਾ ਮੁੱਖ ਕਾਰਨ ਆਵਾਰਾ ਪਸ਼ੂ ਰਹੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਰੋਜ਼ਾਨਾ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਸਰਕਾਰਾਂ ਵੱਲੋਂ ਇਸ ‘ਤੇ ਰੋਕ ਲਗਾਉਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ:ਪਸ਼ੂਆਂ ਲਈ ਇਕੱਠੇ ਕੀਤੇ ਚਾਰੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਲਗਾਈ ਅੱਗ

ABOUT THE AUTHOR

...view details